
ਸਾਲ 2013 ਦੁਨੀਆਂ ਭਰ ''ਚ ਗਦਰ ਸ਼ਤਾਬਦੀ ਦੇ ਵਰ੍ਹੇ ਦੇ ਤੌਰ ''ਤੇ ਮਨਾਇਆ ਜਾ ਰਿਹਾ ਹੈ। ਟੋਰਾਂਟੋ ਖ਼ੇਤਰ ਵਿੱਚ ਵੀ ਇਸ ਸੰਬੰਧੀ ਬਣੀ ਸ਼ਤਾਬਦੀ ਕਮੇਟੀ ਵੱਲੋਂ ਬੀਤੇ ਦਿਨੀਂ ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ''ਚ ਸਥਿਤ ਏਅਰਪੋਰਟ ਬੁਖ਼ਾਰਾ ''ਚ ਕੀਤੀ ਇੱਕ ਮੀਡੀਆ ਕਾਨਫਰੰਸ ਵਿੱਚ ਸਾਲ 2013 ਦੇ ਸਮਾਰੋਹਾਂ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ