ਦੂਜੀ ਪਤਨੀ ਨਾਲ ਪਹਿਲੀ ਨੂੰ ਦੇਖ ਗੁੱਸੇ ਹੋਏ ਪਤੀ ਨੇ ਮਾਰੇ ਥੱਪੜ-ਮੁੱਕੇ ਤੇ ਬੋਲਿਆ, ਤੂੰ ਇੱਥੇ ਕਿੱਦਾਂ ਆਈ (ਵੀਡੀਓ)
You are hereਜਲੰਧਰWednesday, May 20, 2015, 11:46 AMfacebookTwitter Google Plusਦੂਜੀ ਪਤਨੀ ਨਾਲ ਪਹਿਲੀ ਨੂੰ ਦੇਖ ਗੁੱਸੇ ਹੋਏ ਪਤੀ ਨੇ ਮਾਰੇ ਥੱਪੜ-ਮੁੱਕੇ ਤੇ ਬੋਲਿਆ, ਤੂੰ ਇੱਥੇ ਕਿੱਦਾਂ ਆਈ (ਵੀਡੀਓ)

ਜਲੰਧਰ-ਸ਼ਹਿਰ ਦੇ ਕੋਰਟ ਕੰਪਲੈਕਸ 'ਚ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਪਤੀ ਨੇ ਆਪਣੀ ਪਹਿਲੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਲਹੁਲੂਹਾਨ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਹਸਪਤਾਲ 'ਚ ਭਰਤੀ ਬਟਾਲਾ ਦੀ ਰਹਿਣ ਵਾਲੀ ਜ਼ਖਮੀਂ ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਗੁਰਇਕਬਾਲ ਸਿੰਘ ਗੁਰੂ ਨਾਨਕ ਨਗਰ ਕਪੂਰਥਲਾ ਨਾਲ ਕਰੀਬ 15 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਇਕ ਬੇਟਾ ਵੀ ਹੈ।
ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ। ਮਨਦੀਪ ਦਾ ਦੋਸ਼ ਹੈ ਕਿ ਕੁਝ ਸਮਾਂ ਬਾਅਦ ਹੀ ਉਸ ਦੇ ਪਤੀ ਨੇ ਬਲਜੀਤ ਕੌਰ ਨਾਂ ਦੀ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ ਅਤੇ ਜਦੋਂ ਬਲਜੀਤ ਨੂੰ ਗੁਰਇਕਬਾਲ ਦੇ ਪਹਿਲੇ ਵਿਆਹ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਪਤੀ ਖਿਲਾਫ ਕੇਸ ਦਾਇਰ ਕਰ ਦਿੱਤਾ।
ਬਲਜੀਤ ਕੌਰ ਨੇ ਇਸ ਤੋਂ ਬਾਅਦ ਮਨਦੀਪ ਨਾਲ ਸੰਪਰਕ ਕੀਤਾ ਅਤੇ ਮਨਦੀਪ ਉਸ ਦੇ ਹੱਕ 'ਚ ਖੜ੍ਹੀ ਹੋ ਗਈ। ਮਨਦੀਪ ਨੇ ਦੱਸਿਆ ਕਿ ਮੰਗਲਵਾਰ ਨੂੰ ਬਲਜੀਤ ਦੇ ਕੇਸ 'ਚ ਗਵਾਹੀ ਦੇਣ ਹੀ ਉਹ ਅਦਾਲਤ ਪਹੁੰਚੀ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਕੁੱਟਣਾ ਸ਼ੁਰੂ ਕਰ ਦਿੱਤਾ। ਮਨਦੀਪ ਨੇ ਇਹ ਵੀ ਦੱਸਿਆ ਕਿ ਗੁਰਇਕਬਾਲ ਦਾ ਨਾਂ ਨੀਤੂ ਸਰੀਨ ਕਤਲ ਕੇਸ 'ਚ ਆਇਆ ਸੀ। ਇਸ ਮੌਕੇ ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਗੁਰਇਕਬਾਲ ਸਿੰਘ ਦੇ ਚਾਰ ਵਿਆਹ ਹੋ ਚੁੱਕੇ ਹਨ ਅਤੇ ਉਸ ਨੇ ਕਿਸੇ ਵੀ ਪਤਨੀ ਨੂੰ ਤਲਾਕ ਨਹੀਂ ਦਿੱਤਾ।
ਇਸ 'ਤੇ ਸਫਾਈ ਦਿੰਦਿਆਂ ਗੁਰਇਕਬਾਲ ਸਿੰਘ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਉਹ ਇਸ ਕੇਸ 'ਚ ਬਰੀ ਹੋ ਚੁੱਕਾ ਹੈ ਅਤੇ ਦੂਜੇ ਪਾਸੇ ਬਲਜੀਤ ਕੌਰ ਅਤੇ ਮਨਦੀਪ ਕੌਰ ਦੋਵੇਂ ਹੀ ਉਸ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ। ਫਿਲਹਾਲ ਪੁਲਸ ਨੇ ਗੁਰਇਕਬਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Edited by:

Latest News

Begum-Amina
Free sewa
Rishi-Raaj
abu-pathhan
asifkhan
t

Ek Nazar
VIDEOIDf59f8872134145308731f35f8ee74b59video_name!=