ਕਹਿੰਦੇ ਨੇ ਕੁਦਰਤ ਜੇਕਰ ਕਿਸੇ ਜੀਵ 'ਚ ਕੋਈ ਕਮੀ ਪੈਦਾ ਕਰ ਦਿੰਦੀ ਹੈ ਤਾਂ ਉਸ ਕਮੀ ਨੂੰ ਪੂਰਾ ਕਰਨ ਲਈ ਕੋਈ ਨਾ ਕੋਈ ਢੰਗ ਜਾਂ ਤਰੀਕਾ ਜ਼ਰੂਰ ਪੈਦਾ ਕਰ ਦਿੰਦੀ ਹੈ। ਇਨਸਾਨ ਇਕ ਅਜਿਹਾ ਪ੍ਰਾਣੀ ਹੈ ਜੋ ਆਪਣੇ ਦਿਮਾਗ ਅਤੇ ਵਿਗਿਆਨ ਦੀ ਬਦੌਲਤ ਆਪਣੀ ਹਰ ਕਮੀ ਨੂੰ ਪੂਰਾ ਕਰ ਲੈਂਦਾ ਹੈ ਪਰ ਜ਼ਰਾ ਸੋਚੋ ਕਿਸੇ ਜਾਨਵਰ 'ਚ ਕੋਈ ਸ਼ਰੀਰਕ ਕਮੀ ਹੋਵੇ ਤਾਂ ਉਸ ਲਈ ਜਿੰਦਗੀ ਜਿਉਣੀ ਕਿੰਨੀ ਔਖੀ ਹੋ ਜਾਵੇਗੀ ਪਰ ਆਪਣੀ ਇਸ ਕਮੀ ਨੂੰ ਇਕ ਬੱਕਰੀ ਨੇ ਬੱਚੇ ਨੇ ਆਪਣੀ ਕਮਜ਼ੋਰੀ ਨਹੀਂ ਬਣਾਇਆ। ਇਸ ਮੇਮਣੇ ਦੀਆਂ ਪਿਛਲੀਆਂ ਦੋ ਲੱਤਾਂ ਨਕਾਰਾ ਹਨ ਪਰ ਫਿਰ ਵੀ ਇਹ ਮੇਮਣਾ ਆਪਣੀਆਂ ਅਗਲੀਆਂ ਦੋ ਲੱਤਾਂ 'ਤੇ ਬੈਲੇਂਸ ਬਣਾ ਕੇ ਬੜੀ ਆਸਾਨੀ ਨਾਲ ਚੱਲਦਾ-ਫਿਰਦਾ ਹੈ।