ਪਠਾਨਕੋਟ, (ਸ਼ਾਰਦਾ)- ਗਾੜੀ ਅਹਾਤਾ ਚੌਕ ਨਜ਼ਦੀਕ ਸਥਿਤ ਪੱਪੂ ਦੇ ਢਾਬੇ ਵਿਚ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ। ਢਾਬਾ ਮਾਲਿਕ ਰਮੇਸ਼ ਪੱਪੂ ਨੇ ਦੱਸਿਆ ਕਿ ਢਾਬੇ ਦੀ ਤੀਜੀ ਮੰਜ਼ਿਲ ਵਿਚ ਡੀਜ਼ਲ ਦੀ ਭੱਠੀ 'ਤੇ ਖਾਣਾ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਭੱਠੀ ਨੇ ਅੱਗ ਫੜ ਲਈ, ਜਿਸ ਦੇ ਬਾਅਦ ਅੱਗ ਨੇ ਢਾਬੇ ਨੂੰ ਲਪੇਟ ਵਿਚ ਲੈ ਲਿਆ, ਜਿਸ ਕਾਰਨ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਥੇ ਪੁੱਜੀਆਂ ਅਤੇ ਸਖਤ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ।