ਬੰਗਲੌਰ - ਕੈਂਸਰ ਤੋਂ ਆਪਣੀ ਜੰਗ ਜਿੱਤਣ ਤੋਂ ਬਾਅਦ ਮੱਧਕ੍ਰਮ ਦਾ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਆਪਣੇ ਰੀਹੈਬਲੀਟੇਸ਼ਨ ਪ੍ਰੋਗਰਾਮ ਤਹਿਤ ਅੱਜ ਇਥੇ ਰਾਸ਼ਟਰੀ ਕ੍ਰਿਕਟ ਅਕੈਡਮੀ ਪਹੁੰਚੇ ਯੁਵਰਾਜ ਨੇ ਕਿਹਾ ਕਿ ਸ਼੍ਰੀਲੰਕਾ ਵਿਚ ਹੋਣ ਵਾਲਾ ਟੀ-20 ਵਿਸ਼ਵ ਕੱਪ ਉਸਦਾ ਟੀਚਾ ਹੈ।30 ਸਾਲਾ ਯੁਵਰਾਜ ਨੇ ਅਮਰੀਕਾ ਵਿਚ ਆਪਣਾ ਇਲਾਜ ਕਰਵਾਇਆ ਸੀ। ਰਾਸ਼ਟਰੀ ਟੀਮ ਵਿਚ ਆਪਣੀ ਵਾਪਸੀ ਦੀ ਤਿਆਰੀ ਵਿਚ ਰੁੱਝੇ ਯੁਵਰਾਜ ਨੇ ਪਿਛਲੇ ਮਹੀਨੇ ਰਾਸ਼ਟਰੀ ਕ੍ਰਿਕਟ ਅਕੈਡਮੀ ਦਾ ਦੌਰਾ ਕੀਤਾ ਸੀ। ਯੁਵਰਾਜ ਨੇ ਐੱਨ. ਸੀ. ਏ. ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਵਿਸ਼ਵਾਸ ਜਤਾਇਆ ਕਿ ਉਹ ਜਲਦੀ ਹੀ ਵਾਪਸੀ ਕਰੇਗਾ।ਯੁਵਰਾਜ ਨੇ ਕਿਹਾ, ''ਮੈਂ ਆਪਣੀ ਬਿਮਾਰੀ ਤੋਂ ਉਭਰ ਰਿਹਾ ਹਾਂ। ਹੌਲੀ-ਹੌਲੀ ਮੇਰਾ ਸਰੀਰ ਮਜ਼ਬੂਤ ਹੋਵੇਗਾ ਤੇ ਮੇਰਾ ਟੀਚਾ ਟੀ-20 ਵਿਸ਼ਵ ਕੱਪ ਹੈ।''