ਫਗਵਾੜਾ, (ਜਲੋਟਾ)-ਸ਼ਿਵ ਸੈਨਾ (ਪੰਜਾਬ) ਦੇ ਸੀਨੀਅਰ ਉਪ ਪ੍ਰਧਾਨ ਰਾਜੇਸ਼ ਪਲਟਾ, ਸੰਗਠਨ ਮੰਤਰੀ ਬਲਵਿੰਦਰ ਸਿੰਘ, ਸ਼ਹਿਰੀ ਪ੍ਰਧਾਨ ਵਿਪਨ ਸ਼ਰਮਾ, ਜ਼ਿਲਾ ਪ੍ਰਧਾਨ ਮਨੋਜ ਕੁਮਾਰ ਅਤੇ ਜ਼ਿਲਾ ਯੂਥ ਪ੍ਰਧਾਨ ਡਾ. ਰਵੀ ਦੱਤ ਨੇ ਪੁੰਛ ਜ਼ਿਲੇ ਦੇ ਪੋਥਾ ਦੇ ਜੰਗਲਾਂ 'ਚ ਭਾਰੀ ਮਾਤਰਾ 'ਚ ਹਥਿਆਰਾਂ ਦਾ ਜ਼ਖੀਰਾ ਫੜ ਕੇ ਸ਼੍ਰੀ ਅਮਰਨਾਥ ਯਾਤਰਾ ਨੂੰ ਪ੍ਰਭਾਵਿਤ ਕਰਨ ਦੀ ਅੱਤਵਾਦੀ ਸਾਜਿਸ਼ ਨਾਕਾਮ ਕਰਨ ਦੀ ਸ਼ਲਾਘਾ ਕੀਤੀ ਹੈ। ਜਾਰੀ ਇਕ ਪ੍ਰੈੱਸ ਬਿਆਨ 'ਚ ਉਕਤ ਅਹੁਦੇਦਾਰਾਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ-ਜਦੋਂ ਸ਼੍ਰੀ ਅਮਰਨਾਥ ਯਾਤਰਾ 'ਤੇ ਅੱਤਵਾਦ ਦਾ ਸਾਇਆ ਗਹਿਰਾਇਆ ਹੈ ਉਦੋਂ-ਉਦੋਂ ਸ਼ਰਧਾਲੂਆਂ ਦੇ ਉਤਸ਼ਾਹ 'ਚ ਭਾਰੀ ਵਾਧਾ ਹੋਇਆ ਹੈ। ਪਲਟਾ ਨੇ ਕਿਹਾ ਕਿ ਇਹ ਬਾਬਾ ਬਰਫਾਨੀ ਦੀ ਕਿਰਪਾ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੀ ਹੈ ਕਿ ਅੱਜ ਤਕ ਅੱਤਵਾਦੀ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਏ ਕਿਉਂਕਿ ਜੋ ਕੋਈ ਖੁਦ ਨੂੰ ਪਰਮਾਤਮਾ ਤੋਂ ਉਪਰ ਸਮਝਣ ਦੀ ਭੁੱਲ ਕਰਦਾ ਹੈ ਉਸਦਾ ਹਸ਼ਰ ਉਹੀ ਹੁੰਦਾ ਹੈ ਜੋ ਕਸ਼ਮੀਰ ਘਾਟੀ 'ਚ ਅੱਤਵਾਦ ਦੀ ਲਹਿਰ ਦਾ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੀ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਹਿਤ ਲੰਗਰ ਆਦਿ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਨੂੰ ਟੋਲ ਟੈਕਸ ਆਦਿ ਕਰਾਂ ਤੋਂ ਮੁਕਤ ਕੀਤਾ ਜਾਵੇ, ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੇਂਦਰ ਜਾਂ ਰਾਜ ਸਰਕਾਰ ਦੀ ਕਿਸੇ ਕੋਤਾਹੀ ਦੇ ਚਲਦੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਸ਼ਿਵ ਸੈਨਾ ਪੰਜਾਬ ਉਸਦਾ ਮੂੰਹ ਤੋੜ ਜਵਾਬ ਦੇਵੇਗੀ। ਇਸ ਮੌਕੇ ਰਾਜੇਸ਼ ਕਾਲੀਆ, ਜਸਬੀਰ ਜੱਸੀ, ਅੰਕੁਰ ਬੇਦੀ, ਰਜਨੀਸ਼ ਸੋਨੀ, ਨਿਤਿਨ ਸਵਾਮੀ, ਗੌਰਵ ਸ਼ਰਮਾ, ਡਿੰਪੀ, ਬੱਬੂ, ਸੰਦੀਪ ਸੂਰਮਾ, ਅਸ਼ੋਕ ਕੁਮਾਰ ਸ਼ੋਕੀ, ਪੰਕਜ ਸ਼ਰਮਾ, ਟੀਟੂ ਕਰਵਲ, ਪ੍ਰਦੀਪ ਸ਼ਰਮਾ, ਵਰੁਣ ਮਲਹੋਤਰਾ, ਨਿਤਿਸ਼ ਸ਼ਰਮਾ, ਅਮਨ ਸੁਧੇੜਾ, ਵਿਕਾਸ ਵਿਨਾਇਕ, ਅਦਿੱਤੈ ਸ਼ਰਮਾ, ਵਿਜੇ ਕੁਮਾਰ, ਦਿਨੇਸ਼ ਕੁਮਾਰ, ਵਿਵੇਕ ਸ਼ਰਮਾ, ਰਾਹੁਲ ਸ਼ੈਰੀ ਆਦਿ ਹਾਜ਼ਰ ਸਨ।