ਕੋਟਕਪੂਰਾ,  (ਦਿਵੇਦੀ)-ਅੱਜਕਲ ਕਾਰ ਚੋਰੀ ਦੀਆਂ ਘਟਨਾਵਾਂ ਇਕ ਆਮ ਜਿਹੀ ਗੱਲ ਹੈ, ਹਰ ਰੋਜ਼ ਕਿਤੇ ਨਾ ਕਿਤੇ ਕਾਰਾਂ ਚੋਰੀ ਹੋ ਰਹੀਆਂ ਹਨ ਜਿਨ੍ਹਾਂ ਨੂੰ ਲੱਭਣਾ ਪੁਲਸ ਵਾਸਤੇ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ।  ਹੁਣ ਕਾਰ ਚੋਰੀ ਹੋ ਜਾਣ ਉਪਰੰਤ ਉਸਨੂੰ ਮੋਬਾਈਲ ਦੁਆਰਾ ਕੰਟਰੋਲ ਕਰਕੇ ਬੰਦ ਅਤੇ ਚਾਲੂ ਕੀਤਾ ਜਾ ਸਕਦਾ ਹੈ। ਸਥਾਨਕ ਮੁਕਤਸਰ ਰੋਡ 'ਤੇ ਸਥਿਤ ਹਰਗੋਬਿੰਦ ਮੋਟਰਜ਼ ਦੇ ਹਰਪ੍ਰੀਤ ਸਿੰਘ ਚਾਨਾ, ਜਸਵਿੰਦਰ ਸਿੰਘ, ਜਗਸੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਮੋਬਾਈਲ ਸਟਾਟਰ ਅਤੇ ਟਰੈਕਰ ਨਾਂ ਦਾ ਯੰਤਰ ਕਾਰ ਅੰਦਰ ਫਿੱਟ ਕੀਤਾ ਹੈ। ਇਸ ਯੰਤਰ ਦਾ ਸਿਰਫ ਮਾਲਕ ਅਤੇ ਮਿਸਤਰੀ ਨੂੰ ਹੀ ਪਤਾ ਹੋਵੇਗਾ ਕਿ ਇਹ ਕਿੱਥੇ ਲੱਗਾ ਹੈ।  ਇਸ ਯੰਤਰ ਦੇ ਸਹਿਯੋਗ ਨਾਲ ਕਾਰ ਮਾਲਕ ਨੂੰ ਕਾਰ ਚੋਰੀ ਹੋਣ 'ਤੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਕਾਰ ਚੋਰੀ ਹੋ ਜਾਣ 'ਤੇ ਮਾਲਕ ਇਸ ਕਾਰ ਨੂੰ ਆਪਣੇ ਮੋਬਾਈਲ ਦੁਆਰਾ ਬੰਦ ਕਰ ਸਕਦਾ ਹੈ। ਇਸ ਕਾਰ 'ਚ ਲੱਗੇ ਮੋਬਾਈਲ ਨੰਬਰ ਦਾ ਪਾਸ ਵਰਡ ਪੰਜ ਮੋਬਾਈਲਾਂ 'ਤੇ ਲਾ ਕੇ ਉਸ ਨੂੰ ਜਲਦੀ ਹੀ ਲੱਭ ਸਕਦਾ ਹੈ ਕਿ ਕਾਰ ਕਿਸ ਏਰੀਆ 'ਚ ਖੜ੍ਹੀ ਹੈ।