ਮੁੰਬਈ—ਯੂਰੋ ਅਤੇ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਅੰਤਰਬੈਂਕ ਵਿਦੇਸ਼ੀ ਵਿਨਿਅਮ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਇਆ 11 ਪੈਸੇ ਦੇ ਵਾਧੇ ਨਾਲ ਖੁੱਲਿਆ।
ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰਾਂ ਦੀ ਮਜ਼ਬੂਤ ਸ਼ੁਰੂਆਤ ਨਾਲ ਵੀ ਰੁਪਏ ਦੀ ਧਾਰਣਾ 'ਤੇ ਅਸਰ ਪਿਆ। ਕੱਲ ਰੁਪਇਆ 57.92 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਅਖੀਰ 'ਚ 14 ਪੈਸੇ ਦੇ ਵਾਧੇ ਨਾਲ 57.01 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।