ਦੇਸ਼ ਭਰ ਦੇ ਸਿਨੇਮਾਘਰਾਂ 'ਚ ਅੱੱਜ ਪਾਲੀਵੁੱਡ ਫਿਲਮ ਜੱਟ ਐਂਡ ਜੂਅਲੀਅਟ ਰਿਲੀਜ਼ ਹੋਈ ਹੈ। ਇਸ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਸਿੰਘ ਦੋਸਾਂਝ ਅਤੇ ਨੀਰੂ ਬਾਜਵਾ ਹਨ। ਰੋਮਾਂਸ ਅਤੇ ਕਾਮੇਡੀ ਭਰਪੂਰ ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ। ਜਿਨਾਂ ਦੀ ਪਹਿਲੀ ਆਈ ਹੋਈ ਫਿਲਮ ਯਾਰ ਅਣਮੁੱਲੇ ਵੀ ਬਾਕਸ ਆਫਿਸ 'ਤੇ ਕਾਫੀ ਹਿੱਟ ਹੋਈ ਸੀ। ਧੀਰਜ ਰਤਨ ਵੱਲੋਂ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ। ਦਰਸ਼ਨ ਸਿੰਘ ਗਰੇਵਾਲ ਅਤੇ ਗੁਨਬੀਰ ਸਿੰਘ ਸਿੱਧੂ ਵੱਲੋਂ ਇਸ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ਸਪੀਡ ਰਿਕਾਰਡਜ਼ ਅਤੇ ਗਰੇਵਾਲ ਸਿਨੇ ਕਾਰਪੋਰੇਸ਼ਨ ਦੇ ਬੈਨਰ ਹੇਠ ਇਹ ਫਿਲਮ ਰਿਲੀਜ਼ ਕੀਤੀ ਗਈ ਹੈ। ਸਾਡੀ ਜਗ ਬਾਣੀ ਵੈਬ ਪੋਰਟਲ ਦੀ ਟੀਮ ਜਲੰਧਰ ਦੇ ਇਕ ਸਿਨੇਮਾਘਰ 'ਚ ਇਸ ਫਿਲਮ ਪ੍ਰਤੀ ਦਰਸ਼ਕਾਂ ਦੇ ਵਿਚਾਰ ਲੈਣ ਪੁੱਜੀ। ਨੌਜਵਾਨਾਂ ਅਤੇ ਵੱਡਿਆਂ ਨੂੰ ਇਹ ਫਿਲਮ ਬੇਹੱਦ ਪਸੰਦ ਆਈ ਹੈ। ਕੁਲ ਮਿਲਾ ਕੇ ਜੱਟ ਐਂਡ ਜੂਅੀਲਅਟ ਫਿਲਮ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸੋ ਦੇਰ ਕਿਸ ਗੱਲ ਦੀ, ਤੁਹਾਨੂੰ ਦਿਖਾਉਂਦੇ ਹਾਂ ਦਰਸ਼ਕਾਂ ਦੇ ਇਸ ਫਿਲਮ ਬਾਰੇ ਵਿਚਾਰ।