ਇਸਲਾਮਾਬਾਦ:-—ਪਾਕਿ 'ਚ 30 ਸਾਲ ਜੇਲ 'ਚ ਗੁਜ਼ਾਰਨ ਤੋਂ ਬਾਅਦ ਵੀਰਵਾਰ ਨੂੰ ਭਾਰਤ ਅਤੇ ਸੁਰਜੀਤ ਸਿੰਘ ਦਾ ਇਕ ਬਿਆਨ ਸਰਬਜੀਤ ਸਿੰਘ ਦੀ ਰਿਹਾਈ ਦੀ ਉਮੀਦ 'ਤੇ ਭਾਰੀ ਪੈ ਸਕਦਾ ਹੈ। ਪਾਕਿਸਤਾਨ ਮੀਡੀਆ ਨੇ ਸੁਰਜੀਤ ਸਿੰਘ ਦੇ ਹਵਾਲੇ ਨਾਲ ਇਕ ਅਜੀਬੋ-ਗਰੀਬ ਬਿਆਨ ਛਾਪਿਆ ਹੈ ਕਿ ਸਰਬਜੀਤ ਸਿੰਘ ਅੱਤਵਾਦੀ ਹੈ ਅਤੇ ਭਾਰਤ ਤੇ ਪਾਕਿਸਤਾਨ ਅੱਤਵਾਦੀਆਂ ਨੂੰ ਆਜ਼ਾਦ ਨਹੀਂ ਕਰਦੇ ਹਨ। ਸੁਰਜੀਤ ਨੇ ਇਹ ਵੀ ਕਿਹਾ ਕਿ ਉਹ ਪਾਕਿਸਤਾਨ 'ਚ ਰਾ ਦਾ ਏਜੰਟ ਸੀ ਪਰ ਭਾਰਤ ਦੇ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਰਤ ਪਾਕਿਸਤਾਨ 'ਚ ਆਪਣੇ ਜਾਸੂਸ ਭੇਜਦਾ ਹੈ।