ਲੰਡਨ— ਭਾਰਤ ਦੇ ਖਾਤੇ 'ਚ ਲੰਡਨ ਓਲੰਪਿਕ 'ਚ ਹੁਣ ਤੱਕ 3 ਮੈਡਲ ਆ ਚੁੱਕੇ ਹਨ। ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਇਤਹਾਸ ਰਚਦੇ ਹੋਏ ਲੰਡਨ ਓਲੰਪਿਕ 'ਚ ਕਾਂਸੇ ਦਾ ਤਗਮਾ ਆਪਣੇ ਨਾਮ ਕਰ ਲਿਆ ਹੈ।
ਦਰਅਸਲ ਕਾਂਸੇ ਤਗਮੇ ਲਈ ਸਾਇਨਾ ਨੇਹਵਾਲ ਅਤੇ ਚੀਨੀ ਖਿਡਾਰੀ ਦੇ ਵਿੱਚ ਮੁਕਾਬਲਾ ਹੋ ਰਿਹਾ ਸੀ। ਪਹਿਲਾ ਸੈਟ ਚੀਨੀ ਖਿਡਾਰੀ ਨੇ ਆਪਣੇ ਨਾਮ ਕਰ ਲਿਆ ਸੀ ਪਰ ਇਸੀ ਵਿਚ ਚੀਨੀ ਖਿਡਾਰੀ ਜ਼ਖ਼ਮੀ ਹੋ ਕੇ ਟੂਰਨਾਮੇਂਟ ਤੋਂ ਬਾਹਰ ਹੋ ਗਈ ਅਤੇ ਸਾਇਨਾ ਨੇਹਵਾਲ ਨੇ ਕਾਂਸੇ ਦਾ ਤਗਮਾ ਜਿੱਤ ਲਿਆ। ਪਹਿਲੇ ਸੈਟ ਸਾਇਨਾ 18-21 ਅੰਤਰ ਤੋਂ ਹਾਰ ਗਈ ਸੀ।
ਸਾਇਨਾ ਨੂੰ ਕਾਂਸੇ ਦਾ ਤਗਮਾ ਮਿਲਦੇ ਹੀ ਪੂਰਾ ਦੇਸ਼ ਜਸ਼ਨ 'ਚ ਡੁੱਬ ਗਿਆ ਹੈ। ਸਾਇਨਾ ਦੇ ਪਿਤਾ ਨੇ ਕਿਹਾ ਹੈ ਕਿ ਇਹ ਤਗਮਾ ਸਾਇਨਾ ਨੂੰ ਭਗਵਾਨ ਦਾ ਦਿੱਤਾ ਹੋਈ ਗਿਫਤ ਹੈ।