ਲੰਦਨ:¸ ਅਮਰੀਕਾ ਦੇ ਮਿਲਵਾਕੀ ਨੇੜੇ ਸਥਿਤ ਗੁਰਦਵਾਰੇ ਵਿਚ ਗੋਲੀਬਾਰੀ ਕਰ ਕੇ 6 ਸਿੱਖਾਂ ਦੀ ਹੱਤਿਆ ਕਰਨ ਵਾਲੇ ਸਾਬਕਾ ਅਮਰੀਕੀ ਫੌਜੀ ਵੇਡ ਮਾਈਕਲ ਪੇਜ ਦੀ ਮਾਂ ਲੌਰਾ ਲਿਨ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਦੇ 'ਸਮੂਹਿਕ ਹਤਿਆਰਾ' ਬਣਨ ਦਾ ਖੇਦ ਹੈ। ਲੌਰਾ ਨੇ ਕਿਹਾ ਕਿ ਆਪਣੇ ਪਤੀ ਜੈਸੀ ਅਲਵਿਨ ਪੇਜ ਨਾਲ ਤਲਾਕ ਹੋਣ ਤੋਂ ਬਾਅਦ ਉਸ ਦਾ ਪੇਜ ਨਾਲ ਕੋਈ ਸੰਪਰਕ ਨਹੀਂ ਸੀ। ਲੌਰਾ ਨੇ ਮੇਲ ਆਨਲਾਈਨ ਤੋਂ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਦੇ ਮਾਰੇ ਜਾਣ ਦੀ ਖਬਰ 'ਤੇ ਡੂੰਘਾ ਸਦਮਾ ਲੱਗਾ ਅਤੇ ਦੁਖ ਵੀ ਹੋਇਆ। ਲੌਰਾ ਨੇ ਕਿਹਾ, ''ਮੈਂ ਉਨ੍ਹਾਂ ਸਾਰੇ ਲੋਕਾਂ ਲਈ ਦੁਖੀ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ ਹੈ। ਮੈਂ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਮੈਨੂੰ ਮੁਆਫ ਕਰ ਦਿਓ।''