ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ ਦੇ ਸਿਰ 'ਤੇ 1 ਲੱਖ ਡਾਲਰ ਦਾ ਇਨਾਮ

ਮੈਲਬੌਰਨ (ਖੁਸ਼ਪ੍ਰੀਤ ਸੁਨਾਮ)- ਵਿਕਟੋਰੀਆ ਪੁਲਸ ਨੇ ਇਕ ਭਾਰਤੀ ਵਿਦਿਆਰਥੀ ਪੁਨੀਤ ਨੂੰ ਫੜਨ ਲਈ ਇਕ ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤੀ ਹੈ। ਪੁਨੀਤ ਨੇ ਕਰੀਬ 4 ਸਾਲ ਪਹਿਲਾ 2008 ਵਿਚ ਇਕ 19 ਸਾਲਾ ਵਿਦਿਆਰਥੀ ਡੀਨ ਹੋਫਸਟੀ ਨੂੰ ਆਪਣੀ ਗੱਡੀ ਨਾਲ ਕੁਚਲ ਕੇ ਮਾਰ ਦਿੱਤਾ ਸੀ ਅਤੇ ਫਿਰ ਦੇਸ਼ ਛੱਡ ਕੇ ਭੱਜ ਗਿਆ ਸੀ। ਅਕਤੂਬਰ 2008 ਵਿਚ ਪੁਨੀਤ ਸ਼ਰਾਬ ਪੀ ਕੇ ਕਾਰ ਚਲਾ ਰਿਹਾ ਸੀ ਅਤੇ ਪੂਰਾ ਲਾਇਸੰਸ ਨਾ ਹੋਣ ਦੇ ਬਾਵਜੂਦ ਵੀ ਸਾਉਥਬੈਂਕ ਵਿਚ 60 ਕਿ.ਮੀ. ਦੇ ਜ਼ੋਨ ਵਿਚ 148 ਕਿ.ਮੀ. ਦੀ ਸਪੀਡ 'ਤੇ ਕਾਰ ਚਲਾ ਰਿਹਾ ਸੀ ਅਤੇ ਓਵਰ ਸਪੀਡ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਡੀਨ ਹੋਫਸਟੀ ਅਤੇ ਉਸਦੇ ਦੋਸਤ ਕਲੋਕਰ ਉਪਰ ਜਾ ਚੜੀ। ਸਿੱਟੇ ਵਜੋ ਡੀਨ ਹੋਫਸਟੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ ਸੀ। ਦੋਵੇਂ ਹੀ ਕਵੀਂਸਲੈਂਡ ਤੋਂ ਪੜ੍ਹਨ ਲਈ ਮੈਲਬੌਰਨ ਆਏ ਸਨ।
ਇਸ ਘਟਨਾ ਤੋ ਬਾਅਦ ਪੁਨੀਤ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਵੀ ਕਰ ਲਿਆ, ਪਰ ਇਸ ਘਟਨਾ ਤੋਂ ਕੁਝ ਅਰਸੇ ਬਾਅਦ ਪੁਨੀਤ ਕਿਸੇ ਤਰੀਕੇ ਭਾਰਤ ਦੌੜ ਆਇਆ। ਮ੍ਰਿਤਕ ਦੇ ਮਾਪਿਆਂ ਨੇ ਅਦਾਲਤ ਕੋਲ ਗੁਹਾਰ ਲਗਾਈ ਤਾਂ ਪੁਲਸ ਨੇ ਪੁਨੀਤ ਦੀ ਗ੍ਰਿਫਤਾਰੀ ਜਾਂ ਉਸਨੂੰ ਆਸਟ੍ਰੇਲੀਆ ਵਾਪਸ ਲਿਆਉਣ ਲਈ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੁਲਸ ਦਾ ਵੀ ਕਹਿਣਾ ਹੈ ਕਿ ਉਹ ਭਾਰਤੀ ਪੁਲਸ ਦੇ ਸੰਪਰਕ ਵਿਚ ਹਨ, ਪਰ ਅਜੇ ਤੱਕ ਉਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ।ਵਿਕਟੋਰਿਆ ਪੁਲਸ ਦੇ ਇਤਹਾਸ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਦਾ ਇਹ ਪਹਿਲਾ ਅਜਿਹਾ ਕੇਸ ਹੈ, ਜਿਸ ਵਿਚ ਇੰਨੇ ਵੱਡੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
Name :
Updated DateAug 09, 8:12 AM
:)Name :
Updated DateAug 10, 12:15 AM
what the fuck is this...... send this guy back to jail in australia...............Name :
Updated DateAug 10, 10:57 AM
Due to some fukin people...we all are suffering...:(