ਤਰਨਤਾਰਨ,  (ਰਾਜੂ)-ਬੁੰਗਾ ਬਾਬਾ ਹਿੰਮਤ ਸਿੰਘ ਵਿਚ ਵਰਲਡ ਹਿਊਮਨ ਰਾਈਟਸ, ਕਸ਼ਯਪ ਰਾਜਪੂਤ ਮਹਾਸਭਾ, ਬਾਬਾ ਬੋਤਾ ਸਿੰਘ, ਗਰਜਾ ਸਿੰਘ ਦਲ ਖਾਲਸਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਅਮਰੀਕਾ ਵਿਚ ਹੋਏ ਗੋਲੀ ਕਾਂਡ ਬਾਰੇ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਖਹਿਰਾ ਚੇਅਰਮੈਨ, ਹਰਭਿੰਦਰ ਸਿੰਘ ਵਾਈਸ ਚੇਅਰਮੈਨ ਪੰਜਾਬ ਨੇ ਕਿਹਾ ਕਿ ਭਾਰਤ ਵਿਚੋਂ ਵਿਦੇਸ਼ੀ ਮੁਲਕਾਂ ਵਿਚ ਰੋਜ਼ੀ-ਰੋਟੀ ਵਾਸਤੇ ਜਾਂ ਪੜ੍ਹਾਈ ਲਈ ਜਾਂਦੇ ਵਿਦਿਆਰਥੀ ਵਿਦੇਸ਼ਾਂ ਵਿਚ ਸੁਰੱਖਿਅਤ ਨਹੀਂ ਹਨ। ਆਏ ਦਿਨ ਕਿਸੇ ਨਾ ਕਿਸੇ ਮੁਲਕ ਵਿਚ ਭਾਰਤੀਆਂ ਦਾ ਕਤਲ ਕੀਤਾ ਜਾ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਚ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਸੰਗਤਾਂ ਉਪਰ ਜੋ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਇਸ ਨੇ ਸਾਰਾ ਜਗਤ ਹਿਲਾ ਕੇ ਰੱਖ ਦਿੱਤਾ ਜਿਸ ਨਾਲ ਸਾਰੇ ਦੇਸ਼ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਦੁੱਖਦਾਈ ਘਟਨਾ 'ਤੇ ਸਤਨਾਮ ਸਿੰਘ ਵਾਈਸ ਪ੍ਰਧਾਨ, ਕੁਲਦੀਪ ਸਿੰਘ ਫਰਿਆਦੀ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀਆਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਹੈ, ਉਹ ਚਾਹੇ ਕਿਸੇ ਵੀ ਧਰਮ ਦੇ ਹੋਣ। ਇਸ ਗੋਲੀ ਕਾਂਡ ਨੇ ਸਿੱਖਾਂ ਤੇ ਪੂਰੇ ਭਾਰਤੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਇਸ ਮੌਕੇ ਤਰਲੋਕ ਸਿੰਘ ਸੀਨੀਅਰ ਮੀਤ ਪ੍ਰਧਾਨ, ਬਾਬਾ ਤਰਸੇਮ ਸਿੰਘ ਸਰਪ੍ਰਸਤ, ਜੋਗਿੰਦਰ ਸਿੰਘ ਪ੍ਰਧਾਨ, ਪਾਰਸ ਕੁਮਾਰ ਮੀਤ ਪ੍ਰਧਾਨ ਨੇ ਇਸ ਦੁੱਖਦਾਈ ਘਟਨਾ ਦਾ ਦੁੱਖ ਪ੍ਰਗਟ ਕਰਦੇ ਹੋਇਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਇਹ ਜੋ ਮਨੁੱਖੀ ਜੀਵਨ ਦਾ ਘਾਣ ਹੋ ਰਿਹਾ ਹੈ ਇਸ ਦੇ ਸੰਬੰਧ 'ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਮਿਲ ਕੇ ਵਿਸ਼ਵਾਸ 'ਚ ਲਿਆ ਜਾਵੇ ਕਿ ਅਮਰੀਕਾ ਵਿਚ ਵੱਸ ਰਹੇ ਸਿੱਖਾਂ ਤੇ ਭਾਰਤੀਆਂ ਨੂੰ ਭਵਿੱਖ ਵਿਚ ਐਸੀ ਕੋਈ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਹੋਰ ਮੁਲਕਾਂ ਵਿਚ ਭਾਰਤੀਆਂ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਵਿਦੇਸ਼ਾਂ ਵਿਚ ਵਸਦੇ ਭਾਰਤੀ ਆਪਣੇ ਆਪ ਨੂੰ ਸੁਰੱਖਿਅਤ ਸਮਝਣ। ਇਸ ਮੌਕੇ ਹਰਭਿੰਦਰ ਸਿੰਘ ਵਾਈਸ ਚੇਅਰਮੈਨ ਪੰਜਾਬ, ਤਰਲੋਕ ਸਿੰਘ ਸੀਨੀਅਰ ਵਾਈਸ ਪ੍ਰਧਾਨ, ਕੁਲਦੀਪ ਸਿੰਘ ਕੈਸ਼ੀਅਰ ਕਸ਼ਯਪ ਰਾਜਪੂਤ ਸਭਾ, ਸਵਿੰਦਰ ਸਿੰਘ, ਕੁਲਦੀਪ ਸਿੰਘ ਫਰਿਆਦੀ, ਬਾਬਾ ਸਵਰਨ ਸਿੰਘ ਚੁੰਘ, ਬਾਬਾ ਬੱਤਾ ਸਿੰਘ, ਬਾਬਾ ਗਰਜਾ ਸਿੰਘ ਰਾਜ ਖਾਲਸਾ, ਤਰਸੇਮ ਸਿੰਘ, ਰਵਿੰਦਰ ਸਿੰਘ, ਹਰਭਜਨ ਸਿੰਘ, ਰਾਜਵਿੰਦਰ ਸਿੰਘ ਨਰੂਲਾ, ਹਿੰਮਤਬੀਰ ਸਿੰਘ, ਹਰਕੰਵਲਪ੍ਰੀਤ ਸਿੰਘ, ਮੋਹਨ ਸਿੰਘ ਤਾਲਮੇਲ ਕਮੇਟੀ, ਸਤਨਾਮ ਸਿੰਘ, ਪਾਰਸ ਕੁਮਾਰ ਸਕੱਤਰ, ਰਜਵੰਤ ਸਿੰਘ ਰਾਜੂ, ਮਨਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।