''ਏਕ ਥਾ ਟਾਈਗਰ'' ਇਕ ਰੋਮਾਂਟਿਕ ਥ੍ਰਿਲਰ ਫਿਲਮ ਹੈ ਜਿਸ ਨੂੰ ਡਾਇਰੈਕਟ ਕੀਤਾ ਹੈ ਕਬੀਰ ਖਾਨ ਨੇ। ਇਸ ਫਿਲਮ ਦੀ ਸਟਾਰਕਾਸਟ ਵਿਚ ਮੁੱਖ ਅਦਾਕਾਰ ਹਨ ਸਲਮਾਨ ਖਾਨ ਅਤੇ ਕਟਰੀਨਾ ਕੈਫ। ਇਸ ਫਿਲਮ ਦਾ ਮਿਊੁਜ਼ਿਕ ਤਿਆਰ ਕੀਤਾ ਹੈ ਸੋਹੇਲ ਸੈਨ ਨੇ ਜੋ ਕਿ ਲੋਕਾਂ ਵਿਚ ਪਹਿਲਾਂ ਹੀ ਪਾਪੁਲਰ ਹੋ ਚੁੱਕਿਆ ਹੈ। ਇਸ ਫਿਲਮ ਦੀ ਕਹਾਣੀ ਟ੍ਰਨਿਟੀ ਕਾਲਜ ਦੇ ਇਕ ਸਾਇੰਟਿਸਟ ਦੇ ਆਲੇ-ਦੁਆਲੇ  ਘੁੰਮਦੀ ਹੈ ਜਿਸ 'ਤੇ ਸ਼ੱਕ ਹੈ ਕਿ ਉਹ ਮਿਸਾਈਲ ਟੈਕਨਾਲਾਜੀ ਪਾਕਿਸਤਾਨ ਨੂੰ ਦੇ ਰਿਹਾ ਹੈ। ਇਸੇ ਲਈ ਭਾਰਤ ਵਲੋਂ ਇਕ ਜਾਸੂਸ ਟਾਈਗਰ '' ਸਲਮਾਨ ਖਾਨ '' ਨੂੰ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਟਾਈਗਰ ਪ੍ਰੋਫੈਸਰ ਦੀ ਦੇਖਭਾਲ ਕਰਨ ਵਾਲੀ ਜ਼ਯਾ ਦੇ ਪਿਆਰ ਵਿਚ ਪੈ ਜਾਂਦਾ ਹੈ। ਜਿਸ ਨਾਲ ਕਹਾਣੀ ਦਾ ਰੁੱਖ ਹੀ ਬਦਲ ਜਾਂਦਾ ਹੈ ਅਤੇ ਫਿਰ ਕਹਾਣੀ ਵਿਚ ਕਈ ਮੋੜ ਆਉਂਦਾ ਹਨ।