ਬੀਜਿੰਗ:¸ਚੀਨੀ ਇੰਟਰਨੈੱਟ ਉੱਪਰ ਤਿੰਨ ਆਦਮੀਆਂ ਅਤੇ ਦੋ ਔਰਤਾਂ ਦੀਆਂ ਨੰਗੀਆਂ ਅਤੇ ਯੌਨ ਕਿਰਿਆ ਦੀਆਂ ਤਸਵੀਰਾਂ ਤੋਂ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਗੁੱਸੇ ਵਿਚ ਲਾਲ-ਪੀਲੀ ਹੋ ਰਹੀ ਹੈ ਅਤੇ ਇਸ ਸ਼ਰਮਨਾਕ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਤਸਵੀਰਾਂ ਵਿਚਲੇ ਆਦਮੀ ਅਤੇ ਔਰਤਾਂ ਸੀਨੀਅਰ ਅਧਿਕਾਰੀ ਹਨ ਜਿਹੜੇ ਇਕ ਸੈਕਸ ਪਾਰਟੀ ਵਿਚ ਸ਼ਾਮਲ ਦਰਸਾਏ ਗਏ ਹਨ।
ਐਨਹੁਈ ਪ੍ਰਾਂਤ ਦੀ ਲੂਜੀਆਂਗ ਕਾਊਂਟੀ ਦੇ ਅਧਿਕਾਰੀਆਂ ਦੀ ਇਸ ਕਰਤੂਤ ਨੂੰ ਲੱਖਾਂ ਲੋਕਾਂ ਨੇ ਇੰਟਰਨੈੱਟ ਰਾਹੀਂ ਦੇਖਿਆ ਹੈ, ਜਿਹੜੀ ਚੀਨ ਦੀ ਮਾਈਕਰੋ ਬਲਾਗਿੰਗ ਸਾਈਟ ਉੱਪਰ ਪੋਸਟ ਕੀਤੀ ਗਈ ਸੀ। ਇਹ ਤਸਵੀਰਾਂ ਦੇਖਣ ਵਾਲਿਆਂ ਨੇ ਆਪਣੀਆਂ ਟਿੱਪਣੀਆਂ ਵੀ ਪੋਸਟ ਕੀਤੀਆਂ ਹਨ।