...ਤੇ ਨਾਕੇ 'ਤੇ ਬਣ ਗਿਆ 'ਟਾਈਗਰ' ਫਿਲਮ ਦਾ ਹੀਰੋ

ਜਲੰਧਰ(ਸ਼ੋਰੀ, ਵਰਿਆਣਾ)-ਅੱਜਕਲ ਬਣ ਰਹੀਆਂ ਨਵੀਆਂ ਐਕਸ਼ਨ ਹਿੰਦੀ ਫਿਲਮਾਂ ਨੂੰ ਦੇਖ ਕੇ ਕੁਝ ਨੌਜਵਾਨਾਂ 'ਤੇ ਇਸ ਦਾ ਬੁਰਾ ਅਸਰ ਪੈ ਰਿਹਾ ਹੈ। ਫਿਲਮ ਦੇ ਹੀਰੋ ਦੀ ਤਰ੍ਹਾਂ ਨੌਜਵਾਨ ਸਟੰਟ ਮਾਰਨ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ, ਫਿਰ ਭਾਵੇਂ ਉਨ੍ਹਾਂ ਨੂੰ ਥਾਣੇ ਦੇ ਹੀ ਚੱਕਰ ਕਿਉਂ ਨਾ ਲਗਾਉਣੇ ਪੈਣ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਐਤਵਾਰ ਨੂੰ ਸਿਨੇਮਾਘਰ ਵਿਚ ਐਕਸ਼ਨ ਫਿਲਮ 'ਏਕ ਥਾ ਟਾਈਗਰ' ਦੇਖ ਕੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਘਰ ਜਾ ਰਹੇ 2 ਨੌਜਵਾਨਾਂ ਨੂੰ ਜਦੋਂ ਵੀਰ ਬਬਰੀਕ ਚੌਕ ਕੋਲ ਇਕ ਏ.ਐੱਸ.ਆਈ. ਨੇ ਰੋਕਿਆ ਤਾਂ ਉਕਤ ਨੌਜਵਾਨ ਉਸ ਨਾਲ ਵਿਵਾਦ ਕਰਨ ਲੱਗੇ ਅਤੇ ਇਸੇ ਦੌਰਾਨ ਇਕ ਨੌਜਵਾਨ ਨੇ ਆਪਣੇ ਕੱਪੜੇ ਉਤਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਦੋਸ਼ ਲਗਾਉਣ ਲੱਗਾ ਕਿ ਪੁਲਸ ਵਾਲਿਆਂ ਨੇ ਉਸ ਨਾਲ ਮਾਰਕੁੱਟ ਕਰਕੇ ਕੱਪੜੇ ਪਾੜ ਦਿੱਤੇ ਹਨ। ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ 5 ਦੇ ਇੰਸਪੈਕਟਰ ਰਜਿੰਦਰ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨਾਂ ਦੀ ਜਮ ਕੇ ਖਾਤਿਰਦਾਰੀ ਕੀਤੀ ਅਤੇ ਉਨ੍ਹਾਂ ਨੂੰ ਥਾਣੇ ਲੈ ਆਏ। ਜਾਣਕਾਰੀ ਅਨੁਸਾਰ ਮਾਡਲ ਹਾਊਸ ਅਤੇ ਗੀਤਾ ਕਾਲੋਨੀ ਕਾਲਾ ਸੰਘਿਆਂ ਰੋਡ ਦੇ ਰਹਿਣ ਵਾਲੇ 2 ਨੌਜਵਾਨ ਅੱਜ ਸਿਨੇਮਾਘਰ ਵਿਚ 'ਏਕ ਥਾ ਟਾਈਗਰ' ਫਿਲਮ ਦੇਖ ਕੇ ਵਾਪਸ ਆ ਰਹੇ ਸਨ ਤੇ ਜਦੋਂ ਉਹ ਵੀਰ ਬਬਰੀਕ ਚੌਕ ਕੋਲ ਪਹੁੰਚੇ ਤਾਂ ਥਾਣਾ 5 ਵਿਚ ਤਾਇਨਾਤ ਏ.ਐੱਸ.ਆਈ. ਸੁਰਿੰਦਰ ਕੁਮਾਰ ਪੁਲਸ ਵਾਲਿਆਂ ਨਾਲ ਪੁਲਸ ਨਾਕਾ ਲਗਾ ਕੇ ਖੜ੍ਹੇ ਸਨ। ਉਕਤ ਨੌਜਵਾਨਾਂ ਨੂੰ ਜਦੋਂ ਰੋਕ ਕੇ ਮੋਟਰ ਸਾਈਕਲ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਗੁੱਸੇ ਵਿਚ ਨੌਜਵਾਨਾਂ ਵਿਚੋਂ ਇਕ ਨੇ ਆਪਣੇ ਕੱਪੜੇ ਆਪ ਹੀ ਪਾੜ ਤੇ ਉਤਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਪੁਲਸ ਵਾਲਿਆਂ ਨੇ ਉਸ ਨੂੰ ਨਾਕੇ 'ਤੇ ਕੁੱਟਿਆ ਹੈ ਅਤੇ ਨਾਲ ਹੀ ਨੌਜਵਾਨ ਪੁਲਸ ਵਾਲੇ ਨਾਲ ਭਿੜ ਗਏ। ਇਸ ਦੇ ਨਾਲ ਹੀ ਉਸ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਪਰ ਮੌਕੇ 'ਤੇ ਪਹੁੰਚੇ ਇੰਸਪੈਕਟਰ ਰਜਿੰਦਰ ਕੁਮਾਰ ਅੱਗੇ ਉਕਤ ਨੌਜਵਾਨਾਂ ਦੀ ਇਕ ਨਾ ਚੱਲੀ ਅਤੇ ਰੌਲਾ ਪਾਉਣ ਵਾਲੇ ਨੌਜਵਾਨਾਂ ਦੇ ਸਾਥੀ ਮੌਕੇ ਤੋਂ ਖਿਸਕ ਗਏ। ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਲਿਖਤੀ ਮੁਆਫੀ ਲੈਣ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਹਵਾਲੇ ਕਰਨ ਦੇ ਨਾਲ ਹੀ ਮੋਟਰ ਸਾਈਕਲ ਦਾ ਚਲਾਨ ਕੱਟ ਦਿੱਤਾ ਹੈ।
Name :
Updated DateAug 20, 5:17 AM
well done , eh fukkre ess tarran hee soott aundhe ah jiiiiiiiiiiiiii.Name :
Updated DateAug 20, 11:15 AM
swaaadaa gya....eho jeian the kuttapa e chadna chahida e...Name :
Updated DateAug 20, 6:28 PM
madeer chittaran ton bager soott nahi aandi....Name :
Updated DateAug 21, 1:08 AM
koi girl nahi fukkre di fook nikal gyi.Name :
Updated DateAug 21, 1:50 AM
J Koi Kasar Reh gai hai ta Kise din Kapurthale Aa Jaan Sade Respected SSP Sahib eho jahe Lokan de Bade Fan ne.Name :
Updated DateAug 21, 4:30 PM
ehna nal eda he hone chaide a.........lolz.