ਮੈਲਬੋਰਨ-ਆਸਟ੍ਰੇਲੀਆ 'ਚ ਸੱਤਾਧਾਰੀ ਲੇਬਰ ਪਾਰਟੀ ਦੀ ਭਾਰਤ ਨੂੰ ਯੂਰੇਨੀਅਮ ਨਾ ਦੇਣ ਦੀ ਨੀਤੀ ਨੂੰ ਬਦਲ ਦੇਣ ਵਾਲੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਇਸ ਸਾਲ ਦੇ ਅਖੀਰ ਵਿਚ ਭਾਰਤ ਆ ਸਕਦੀ ਹੈ । ਇਹ ਉਨ੍ਹਾਂ ਦੀ ਪਹਿਲੀ ਅਧਿਕਾਰਕ ਯਾਤਰਾ ਹੋਵੇਗੀ। ਸਿਡਨੀ ਵਿਚ ਆਯੋਜਿਤ ਇੰਡੀਆ-ਆਸਟ੍ਰੇਲੀਆ ਫਰੈਂਡਸ਼ਿਪ ਫੇਅਰ ਨੂੰ ਸੰਬੋਧਨ ਕਰਦੇ ਹੋਏ ਗਿਲਾਰਡ ਨੇ ਕੱਲ ਕਿਹਾ ਕਿ ਆਸਟ੍ਰੇਲੀਆਈ ਸੰਘੀ ਸਰਕਾਰ ਭਾਰਤ ਨਾਲ ਸਬੰਧ ਵਿਕਸਿਤ ਕਰਨ ਲਈ ਉਤਸਕ ਹੈ। ਏ. ਏ. ਪੀ. ਨੇ ਗਿਲਾਰਡ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨਾਲ ਸਬੰਧ ਬਿਹਤਰ ਬਣਾਉਣ ਲਈ ਮੈਂ ਇਸ ਸਾਲ ਦੇ ਅਖੀਰ ਤੋਂ ਪਹਿਲਾਂ ਖੁਦ ਭਾਰਤ ਜਾਣਾ ਚਾਹੁੰਦੀ ਹਾਂ। ਗਿਲਾਰਡ ਨੇ ਆਪਣੀ ਇਸ ਯਾਤਰਾ ਲਈ ਪੱਕੀ ਤਰੀਕ ਨਹੀਂ ਦੱਸੀ ਹੈ। ਹਾਲਾਂਕਿ ਦਿੱਲੀ ਵਿਚ ਅਧਿਕਾਰਕ ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਗਿਲਾਰਡ 15 ਅਕਤੂਬਰ ਤੋਂ ਭਾਰਤ ਵਿਚ ਆਪਣੀ ਤਿੰਨ ਦਿਨਾਂ ਅਧਿਕਾਰਕ ਯਾਤਰਾ 'ਤੇ ਆਵੇਗੀ।