ਪੰਜਾਬੀ ਗਾਇਕ ਵਲੋਂ ਮਿਊਜ਼ਿਕ ਕੰਪਨੀ ਨਾਲ ਕਰੋੜਾਂ ਦੀ ਠੱਗੀ!

ਬਠਿੰਡਾ- ਕੁਝ ਸਮਾਂ ਪਹਿਲਾਂ ਬਣੀ ਪੰਜਾਬੀ ਪ੍ਰੇਮ ਕਹਾਣੀ ਦੇ ਹੀਰੋ ਤੇ ਪੰਜਾਬੀ ਗਾਇਕ ਨੇ ਫਿਲਮ ਦੇ ਨਿਰਮਾਤਾਵਾਂ ਨਾਲ 1.22 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਹ ਦੋਸ਼ ਫਿਲਮ ਦੇ ਨਿਰਮਾਤਾ ਤੇ ਗੋਇਲ ਮਿਊਜ਼ਿਕ ਕੰਪਨੀ ਦੇ ਮਾਲਕ ਮੁਨੀਸ਼ ਗੋਇਲ ਨੇ ਅੱਜ ਇਥੇ ਲਗਾਏ। ਇਹ ਮਾਮਲਾ ਅਦਾਲਤ ਵਿਚ ਹੈ ਪਰ ਗਾਇਕ ਅਜੇ ਤਕ ਅਦਾਲਤ 'ਚ ਪੇਸ਼ ਨਹੀਂ ਹੋਇਆ, ਜਿਸਦੇ ਸਬੰਧ ਵਿਚ ਅਖ਼ਬਾਰੀ ਮੁਨਿਆਦੀ ਵੀ ਹੋ ਚੁੱਕੀ ਹੈ। ਮੁਨੀਸ਼ ਗੋਇਲ ਮੁਤਾਬਕ ਫਿਲਮੀ ਖੇਤਰ ਦੇ ਪ੍ਰਮੁੱਖ ਸਵ. ਅਨਿਲ ਦੀਪਕ ਅਤੇ ਗੋਇਲ ਨੇ ਇਕੱਠਿਆਂ ਇਕ ਫਿਲਮ ਬਣਾਉਣ ਬਾਰੇ ਸੋਚਿਆ। ਇਸੇ ਦੌਰਾਨ ਪੰਜਾਬੀ ਨਾਮਵਰ ਗਾਇਕ ਤੇ ਅਭਿਨੇਤਾ ਉਨ੍ਹਾਂ ਨੂੰ ਇਕ ਪ੍ਰੇਮ ਕਹਾਣੀ 'ਤੇ ਫਿਲਮ ਬਣਾਉਣ ਲਈ ਮਿਲਿਆ। ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਗਾਇਕ ਨੂੰ 5 ਲੱਖ ਰੁਪਏ ਪੇਸ਼ਗੀ ਵਜੋਂ ਦਿੱਤੇ। ਫਿਰ ਉਹ ਫਿਲਮ ਦੀ ਸ਼ੂਟਿੰਗ ਲਈ ਯੋਜਨਾ ਬਣਾਉਣ ਲੱਗੇ, ਜਿਸ ਦੌਰਾਨ ਅਭਿਨੇਤਾ ਨੇ ਸ਼ੁਰੂ ਵਿਚ ਹੀ ਹੀਰੋਇਨ ਬਦਲ ਦਿੱਤੀ। ਸੰਨ 2009 'ਚ ਬਠਿੰਡਾ ਨੇੜੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਮਗਰੋਂ ਫਿਰ ਉਹ ਫਿਲਮ ਨਿਰਮਾਤਾਵਾਂ 'ਤੇ ਦਬਾਅ ਪਾਉਣ ਲੱਗਾ ਕਿ ਫਿਲਮ ਦੀ ਰਿਲੀਜ਼ਿੰਗ ਮੁੰਬਈ ਦੀ ਇਕ ਕੰਪਨੀ ਤੋਂ ਹੀ ਕਰਵਾਈ ਜਾਵੇ, ਜਿਸ ਨੂੰ ਲੈ ਕੇ ਉਹ ਸ਼ੂਟਿੰਗ ਤੋਂ ਵੀ ਟਾਲਾ ਵੱਟਣ ਲੱਗਾ। ਮੁਨੀਸ਼ ਗੋਇਲ ਨੇ ਦੱਸਿਆ ਕਿ ਫਿਲਮ ਦੀ ਰਿਲੀਜ਼ਿੰਗ ਉਕਤ ਕੰਪਨੀ ਤੋਂ ਕਰਵਾਉਣ ਲਈ ਅਭਿਨੇਤਾ ਅਤੇ ਇਸਦੇ ਸਾਥੀਆਂ ਨੇ ਉਸ ਤੋਂ ਧੋਖੇ ਨਾਲ ਕੁਝ ਕਾਗਜ਼ਾਂ 'ਤੇ ਦਸਤਖਤ ਵੀ ਕਰਵਾ ਲਏ। ਉਪਰੰਤ ਅਭਿਨੇਤਾ ਨੇ ਉਕਤ ਕੰਪਨੀ ਰਾਹੀਂ ਫਿਲਮ ਰਿਲੀਜ਼ ਕੀਤੀ ਤੇ ਫਿਲਮ ਨਿਰਮਾਤਾ ਵਜੋਂ ਆਪਣੀ ਨਿੱਜੀ ਕੰਪਨੀ ਨੂੰ ਪੇਸ਼ ਕੀਤਾ। ਮੁਕਦੀ ਗੱਲ ਇਹ ਕਿ ਮੁਨੀਸ਼ ਗੋਇਲ ਤੇ ਅਨਿਲ ਦੀਪਕ ਦਾ ਫਿਲਮ 'ਚੋਂ ਨਾਮੋ-ਨਿਸ਼ਾਨ ਹੀ ਖਤਮ ਕਰ ਦਿੱਤਾ, ਜਦਕਿ ਸਾਰਾ ਪੈਸਾ ਉਨ੍ਹਾਂ ਦਾ ਲੱਗਾ ਸੀ। ਇਸ ਤਰ੍ਹਾਂ ਪੂਰੇ ਹਿਸਾਬ-ਕਿਤਾਬ ਤੋਂ ਬਾਅਦ ਸਾਹਮਣੇ ਆਇਆ ਕਿ ਅਭਿਨੇਤਾ ਤੇ ਗਾਇਕ ਨੇ ਉਨ੍ਹਾਂ ਨਾਲ 1.22 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਤੋਂ ਬਾਅਦ ਉਹ ਆਪਣਾ ਨਾਂ ਫਿਲਮ ਨਿਰਮਾਣ ਵਿਚ ਸ਼ਾਮਲ ਕਰਨ ਅਤੇ ਆਪਣੇ ਪੈਸੇ ਲੈਣ ਖਾਤਰ ਦੋ ਸਾਲ ਉਸਦੇ ਘਰ ਦੇ ਚੱਕਰ ਕੱਢਦੇ ਰਹੇ ਪਰ ਕੁਝ ਵੀ ਪੱਲੇ ਨਹੀਂ ਪਿਆ। ਅੰਤ ਉਕਤ ਵਿਰੁੱਧ ਕਾਨੂੰਨੀ ਕਾਰਵਾਈ ਖਾਤਰ ਐੱਸ. ਐੱਸ. ਪੀ. ਬਠਿੰਡਾ ਨੂੰ ਇਕ ਸ਼ਿਕਾਇਤ ਦਿੱਤੀ ਗਈ ਪਰ ਪੁਲਸ ਕੋਈ ਕਾਰਵਾਈ ਨਾ ਕਰ ਸਕੀ ਕਿਉਂਕਿ ਉਕਤ ਨੂੰ ਸਿਆਸਤ ਦਾ ਵੱਡਾ ਆਸਰਾ ਪ੍ਰਾਪਤ ਹੈ। ਉਨ੍ਹਾਂ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਵਲੋਂ ਬੁਲਾਏ ਜਾਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਇਆ।
ਅਦਾਲਤ ਨੇ ਇਕ ਅਖ਼ਬਾਰੀ ਇਸ਼ਤਿਹਾਰ ਰਾਹੀਂ ਮੁਨਿਆਦੀ ਕਰਦਿਆਂ ਅਭਿਨੇਤਾ ਨੂੰ ਅਗਲੀ ਪੇਸ਼ੀ 'ਤੇ 1 ਸਤੰਬਰ 2012 ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉਕਤ ਨੇ ਦੱਸਿਆ ਕਿ ਉਕਤ ਵਲੋਂ ਮਾਰੀ ਗਈ ਠੱਗੀ ਦਾ ਬੋਝ ਨਾ ਝਲਦਿਆਂ ਅਨਿਲ ਦੀਪਕ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ, ਜੋ ਉਕਤ ਘਟਨਾ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸਨ। ਮੁਨੀਸ਼ ਗੋਇਲ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਅਨਿਲ ਦੀਪਕ ਦੀ ਮੌਤ ਦਾ ਜ਼ਿੰਮੇਵਾਰ ਵੀ ਉਕਤ ਗਾਇਕ ਤੇ ਅਭਿਨੇਤਾ ਹੀ ਹੈ, ਜਿਸ ਵਿਰੁੱਧ ਤੁਰੰਤ ਕਾਰਵਾਈ ਹੋਵੇ।
Name :
Updated DateAug 21, 4:18 AM
singer the name ta likh diyo yaar...khaber laun the ki faeda.Name :
Updated DateAug 21, 6:49 AM
harbhajan maan,,,,,,,,,,,di kartoot aaName :
Updated DateAug 21, 7:25 AM
correct...yaaran o dildaraName :
Updated DateAug 21, 8:06 AM
sacchi bai harbhajan maan ne kiti hai.Name :
Updated DateAug 21, 9:57 AM
thx 22Name :
Updated DateAug 22, 2:47 AM
ਗੋਇਲ ਮਿਊਜ਼ਿਕ ਕੰਪਨੀ Ki karni harbhajan Maan Ne Oh Ta Tseris De nal Paka Fit a Eh Koi Dharmpreet warga hona aa aa Name :
Updated DateAug 22, 3:19 AM
harbhajan ta 22 nice banda.. yaar yakeen ni hunda.Name :
Updated DateAug 22, 9:11 AM
ma ne nam rakhea harbhajan par kartutan? shame shame ehna choran de.Name :
Updated DateAug 22, 3:14 PM
hun badala de chater chaia thale e asar ta pena he see
Name :
Updated DateAug 22, 5:58 PM
o rahan de veer es welw us singer te badal de hath ha ame na pange vich pe jame nale app lok hi te badal de sath dide ho te phir cort vich ki labde ho apne badal de kol jao o app nu 1 coro te ki 1 arab de deve ga.Name :
Updated DateAug 22, 6:38 PM
Lagda daljit hona, ush to ehi umeedan ne.