ਕੈਪਟਨ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਮਜੀਠੀਆ ਵਲੋਂ ਕਾਂਗਰਸ ਨੂੰ ਮਾਝੇ 'ਚ ਵੱਡਾ ਝਟਕਾ

ਮਜੀਠਾ/ ਅੰਮ੍ਰਿਤਸਰ (ਸਰਬਜੀਤ, ਪ੍ਰਿਥੀਪਾਲ, ਜ. ਬ.)-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸਤਾਵਿਤ ਅੰਮ੍ਰਿਤਸਰ ਫੇਰੀ ਤੋਂ ਐਨ ਪਹਿਲਾਂ ਮਾਝੇ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦੋਂ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਤੇ ਨਗਰ ਕਮੇਟੀ ਮਜੀਠਾ ਦੇ ਸਾਬਕਾ ਪ੍ਰਧਾਨ ਨਾਨਕ ਸਿੰਘ ਮਜੀਠੀਆ ਆਪਣੇ 300 ਹਮਾਇਤੀ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ । ਸ਼ਾਮਿਲ ਹੋਣ ਵਾਲਿਆਂ 'ਚ ਮਜੀਠਾ ਬਲਾਕ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਦੁਰਗਾ ਦਾਸ ਪਟਵਾਰੀ ਵੀ ਸਨ।
ਅੱਜ ਦਾਣਾ ਮੰਡੀ ਮਜੀਠਾ ਵਿਖੇ ਹੋਏ ਵਿਸ਼ਾਲ ਸਮਾਗਮ ਦੌਰਾਨ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਿਰੋਪਾਓ ਭੇਟ ਕਰਕੇ ਸਵਾਗ਼ਤ ਕੀਤਾ। ਉਨ੍ਹਾਂ ਨੇ ਨਾਨਕ ਸਿੰਘ ਮਜੀਠਾ, ਬਲਾਕ ਮਜੀਠਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰੀ ਦੁਰਗਾ ਦਾਸ ਪਟਵਾਰੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਂਝ ਤਾਂ ਭਾਵੇਂ ਸਮੁੱਚੇ ਪੰਜਾਬ ਵਿਚ ਹੀ ਲੋਕ-ਵਿਰੋਧੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੁੰਗੜ ਚੁੱਕੀ ਹੈ ਪਰ ਮਾਝੇ ਵਿਚ ਇਸ ਦੇ ਖਾਤਮੇ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਹਰ ਰੋਜ਼ ਸਾਹਮਣੇ ਆ ਰਹੇ ਘਪਲਿਆਂ, ਲੱਕਤੋੜਵੀਂ ਮਹਿੰਗਾਈ, ਕਾਲੇ ਧਨ, ਭ੍ਰਿਸ਼ਟਾਚਾਰ ਤੇ ਹੋਰ ਕਾਲੇ ਕਾਰਨਾਮਿਆਂ ਕਰਕੇ ਦੇਸ਼ ਭਰ ਵਿਚ ਇਸ ਪਾਰਟੀ ਖ਼ਿਲਾਫ ਲੋਕ-ਲਹਿਰ ਬਣ ਰਹੀ ਹੈ ਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਇਸ ਪਾਰਟੀ ਨੂੰ ਕੇਂਦਰ ਦੀ ਸੱਤਾ ਤੋਂ ਧੂਹ ਕੇ ਲਾਂਭੇ ਸੁੱਟ ਦੇਵੇਗੀ।
ਮਜੀਠੀਆ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਹੁਣ ਤਕ ਕੀਤੇ ਜਾਂਦੇ ਰਹੇ ਵਿਤਕਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੇ ਕਾਂਗਰਸੀ ਹੁਣ ਪੰਜਾਬ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਲਈ ਲਾਏ ਗਏ ਮਾਮੂਲੀ ਟੈਕਸਾਂ ਸਬੰਧੀ ਵਾਵੇਲਾ ਖੜ੍ਹਾ ਕਰ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਵਲੋਂ ਉਗਰਾਹੇ ਟੈਕਸਾਂ ਵਿਚੋਂ ਰਾਜ ਨੂੰ ਮਾਮੂਲੀ 1. 29 ਫ਼ੀਸਦੀ ਹਿੱਸਾ ਦੇਣ, ਕਿਸਾਨਾਂ ਦਾ ਕਰਜ਼ਾ ਨਾ ਮੁਆਫ਼ ਕਰਨ, ਰਾਜ ਦੇ ਕਿਸਾਨਾਂ ਨੂੰ ਸੋਕਾ ਰਾਹਤ ਫੰਡ ਨਾ ਦੇਣ ਤੇ ਪੰਜਾਬ ਸਿਰ ਚੜ੍ਹਿਆ ਕਰਜ਼ਾ ਨਾ ਮੁਆਫ਼ ਕਰਨ ਖਿਲਾਫ਼ ਸੋਨੀਆ ਗਾਂਧੀ ਦੇ ਘਰ ਦੇ ਬਾਹਰ ਬੈਠ ਕੇ ਧਰਨੇ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਇਸੇ ਦੋ-ਮੂੰਹੇਂ ਕਿਰਦਾਰ ਕਰਕੇ ਹੀ ਅੱਜ ਕੈਪਟਨ ਨੂੰ ਧਰਨਿਆਂ ਵਾਸਤੇ ਬੰਦੇ ਨਹੀਂ ਲੱਭ ਰਹੇ। ਇਸ ਮੌਕੇ ਅਕਾਲੀ ਦਲ 'ਚ ਸ਼ਾਮਿਲ ਹੋਏ 300 ਪਰਿਵਾਰਾਂ ਦੀ ਅਗਵਾਈ ਕਰਨ ਵਾਲੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਨਗਰ ਕਮੇਟੀ ਮਜੀਠਾ ਦੇ ਸਾਬਕਾ ਪ੍ਰਧਾਨ ਨਾਨਕ ਸਿੰਘ ਮਜੀਠਾ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਵਲੋਂ ਮਹਿੰਗਾਈ, ਘਪਲਿਆਂ, ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਪੈਦਾ ਕਰਨ ਤੇ ਗ਼ਰੀਬ-ਮਾਰੂ ਨੀਤੀਆਂ ਲਾਗੂ ਕਰਨ ਦੇ ਵਿਰੋਧ ਵਜੋਂ ਇਹ ਫੈਸਲਾ ਲਿਆ ਹੈ। ਇਸ ਮੌਕੇ ਜਥੇ. ਸੰਤੋਖ ਸਿੰਘ ਸਮਰਾ, ਚੇਅਰਮੈਨ ਰਜਿੰਦਰ ਕੁਮਾਰ ਪੱਪੂ, ਚੇਅਰਮੈਨ ਹਰਵਿੰਦਰ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਨਗਰ ਕਮੇਟੀ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਜਥੇ. ਬਲਬੀਰ ਸਿੰਘ ਚੰਦੀ, ਸਾਬਕਾ ਚੇਅਰਮੈਨ ਅਵਤਾਰ ਸਿੰਘ ਬੱਲ, ਉੱਪ ਚੇਅਰਮੈਨ ਬਾਪੂ ਰਘਬੀਰ ਸਿੰਘ ਭੰਗਵਾਂ, ਮੇਜਰ ਸ਼ਿਵੀ ਬਰਾੜ, ਰਾਕੇਸ਼ ਪਰਾਸ਼ਰ, ਸੁਖਦੀਪ ਸਿੰਘ ਸਿੱਧੂ, ਮਨਜੀਤ ਸਿੰਘ ਭੋਮਾ, ਸੁਰਿੰਦਰਪਾਲ ਸਿੰਘ ਗੋਕਲ, ਬੀਬੀ ਧੰਨੀ, ਮੁਖਵਿੰਦਰ ਸਿੰਘ, ਤਰੁਣ ਅਬਰੋਲ, ਦੇਸ ਰਾਜ, ਜਥੇ. ਬਲਵਿੰਦਰ ਸਿੰਘ ਨਾਗ਼, ਪਿੰਕਾ ਮਜੀਠਾ, ਰਾਜੇਸ਼ ਕੁਮਾਰ ਲਾਟੀ, ਬਲਜੀਤ ਸਿੰਘ ਹਮਜ਼ਾ, ਸਰਪੰਚ ਦਵਿੰਦਰ ਸਿੰੰਘ ਜੌਹਲ, ਕੁੱਕਾ ਮਸੀਹ, ਮੁਖਤਾਰ ਸਿੰਘ ਚਾਟੀ, ਹਰਪਾਲ ਸਿੰਘ ਮਜੀਠਾ, ਸਰਪੰਚ ਨਿਰਮਲ ਸਿੰਘ ਨਾਗ਼ ਨਵੇਂ ਤੇ ਜੈਪਾਲ ਮਹਾਜਨ ਆਦਿ ਵੀ ਮੌਜੂਦ ਸਨ।
Name :
Updated DateSep 08, 8:06 PM
ਦਰਅਸਲ, ਪੰਜਾਬ ਦੇ ਲੋਕ ਗਰੀਬ ਹਨ, ਪੰਜਾਬ ਦੀ ਸਰਕਾਰ ਨਹੀ, ਤਾ ਹੀ ਤਾਂ ਠੀਕ ਟਾਈਮ ਤੇ ਮੁਹ ਮੰਗਿਆ ਮੁੱਲ ਦੇ ਕੇ ਮੰਤਰੀ ਖਰੀਦਿਆ ਜਾਂਦਾ ਹੇ, ਕਿਓ ਲੋਕਾ ਨੂੰ ਬੇਵਕੂਫ਼ ਬਣਾਈ ਜਾਂਦੇ ਹੋ ਕੁਝ ਰੱਬ ਤੋਂ ਡਰੋਂ, ਪਾਸਾ ਪਲਟਣ ਵਾਲੇ ਮੰਤਰੀਆ ਦਾ ਪਿਆਰ ਵਿਰੋਧੀ ਧਿਰ ਨਾਲ ਏਹੋ ਜਿਹੇ ਮੋਕੇਆ ਜਾਂ ਫਿਰ ਵੋਟਾਂ ਦੇ ਦਿਨਾ ਚ ਹੀ ਕਿਓ ਜਾਗਦਾ ਹੇ, ਪਾਕਿਸਤਾਨ ਵਾਂਗ ਪੰਜਾਬ ਦੀ ਸਿਆਸਤ ਤੇ ਵੀ ਕੁਝ ਕੁ ਪਰਿਵਾਰਾ ਦਾ ਕਬਜਾ ਹੋ ਗਿਆ ਹੇ, ਜੋ ਕੇ ਤਾਨਾਸ਼ਾਹੀ ਦਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੇ, ਜੋ ਕਿ ਪੰਜਾਬ ਲਈ ਅਤਿ ਘਾਤਕ ਸਿਧ ਹੋਵੇਗਾ, ਨੋਜਵਾਨ ਪੀੜੀ ਦੀ ਲੋੜਾ ਵੱਲ ਕਿਸੇ ਦਾ ਖਿਆਲ ਨਹੀ, ਨੋਜਵਾਨ ਪੀੜੀ ਮ੍ਯੁਸੀ ਦੇ ਘੋਰ ਹਨੇਰੇ ਚ ਡੁਬਦੀ ਜਾ ਰਹੀ ਹੇ, ਅੱਜ ਦਾ ਨੋਜਵਾਨ ਜੋ ਬੇਰੁਜਗਾਰੀ ਕਰਕੇ ਨਸ਼ੇਆ ਦਾ ਆਦੀ ਹੁੰਦਾ ਜਾ ਰਿਹਾ ਹੇ, ਕਿਸੇ ਕੰਜਰ ਨੂੰ ਓਸਦਾ ਫਿਕਰ ਨਹੀ, ਕਿਓ ਕਿ ਇਨਾ ਦੇ ਆਪਣੇ ਨਿਆਣੇ ਤਾਂ ਵਿਦੇਸ਼ਾ ਵਿਚ ਹਨ, ਜਦ ਓਹ ਪੰਜਾਬ ਆਉਣਗੇ ਤਾਂ ਨੰਨੀ ਛਾਂ ਵਰਗਾ ਛੇ ਮਹੀਨੇ ਪਾਖੰਡ ਕਰਕੇ ਮੰਤਰੀ ਬਣ ਜਾਣਗੇ, ਤੇ ਫੇਰ ਉਂਜ ਹੀ ਚਲਦਾ ਰਹੇਗਾ ਤਾਨਾਸ਼ਾਹੀ ਦਾ ਚੱਕਰ, ਕੱਲ ਨੂੰ ਪੰਜਾਬ ਨੂੰ ਕੋਣ ਸੰਬਾਲੇਗਾ ਬਈਏ ਜਾ ਇਨਾ ਦਾ ਵਦੇਸ਼ੀ ਮਾਰਕਾ ਉਲਾਦ,Name :
Updated DateSep 08, 10:57 PM
veer ji problem taan jo hai appan sab jande haan.but solution da pata nahi.i do agree with you that punjab and SGPC is gradually becoming a private property of one family.Name :
Updated DateSep 08, 11:42 PM
you are damn right, but have we any solution ?Name :
Updated DateSep 08, 11:45 PM
azad bai azad soch rakda, teri soch nu slam,
Name :
Updated DateSep 09, 3:44 AM
you are right bhullar saab eh sare kanjhar and kutte ahha.Name :
Updated DateSep 09, 5:24 PM
ਚੱਕ ਲਓ ਹਥਿਆਰ ਨਹੀਂ ਅਸਲੇ ਬਿਨ ਸਰਨਾਂ.......Name :
Updated DateSep 10, 4:52 AM
Loko na bano foolName :
Updated DateSep 10, 10:31 AM
bas koi vikas the kam na kareo ek-duje de bande edar-odar karde reha karo hun tusi kar lo bad ch congras karegi , enu chir ch punjab the bhutha btha dena ena kama nu shad ke punjab nu vikas dia liha te leke ao partia na banao sago apne mana vicho irkha khatam karo te punjab ate punjab di janta the kujh socho ta kite ja ke lok sukhi hone ne te jad lok sukhi ho gea ta ape ikath ho jana e.