ਸੁਲਤਾਨਪੁਰ ਲੋਧੀ, (ਸੋਢੀ)-ਥਾਣਾ ਸੁਲਤਾਨਪੁਰ ਲੋਧੀ ਅੰਦਰ ਪੈਂਦੀ ਪੁਲਸ ਚੌਕੀ ਮੋਠਾਂਵਾਲਾ ਦੇ ਇੰਚਾਰਜ ਵਲੋਂ 4 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਸਮੱਗਲਰ ਪੂਰਨ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਪਿੰਡ ਸੇਚਾ ਨੂੰ ਅੱਜ ਏ. ਐੱਸ. ਆਈ. ਹਰਜੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਨੇ ਸੁਲਤਾਨਪੁਰ ਲੋਧੀ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੇ ਪੁਲਸ ਨੇ ਦੋਸ਼ੀ ਦਾ ਪੁਲਸ ਰਿਮਾਂਡ ਦੇਣ ਲਈ ਅਦਾਲਤ ਨੂੰ ਸਰਕਾਰੀ ਵਕੀਲ ਰਾਹੀਂ ਅਪੀਲ ਕੀਤੀ।
ਇਸ ਸਮੇਂ ਮਾਣਯੋਗ ਜੱਜ ਕੇ. ਕੇ. ਜੈਨ ਨੇ ਅਫੀਮ ਸਮੱਗਲਰ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦੇਣ ਦਾ ਹੁਕਮ ਦਿੱਤਾ। ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਮਨਦੀਪ ਸਿੰਘ ਗਿੱਲ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਪੂਰਨ ਸਿੰਘ ਪੁੱਤਰ ਸਾਧੂ ਸਿੰਘ ਤੋਂ ਪੁਲਸ ਹੋਰ ਪੁੱਛਗਿੱਛ ਕਰੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੁੱਛਗਿੱਛ ਦੌਰਾਨ ਦੋਸ਼ੀ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਪੂਰਨ ਸਿੰਘ ਪਹਿਲਾਂ 520 ਗ੍ਰਾਮ ਡੋਡੇ ਫੜੇ ਜਾਣ 'ਤੇ 10 ਸਾਲ ਜੇਲ ਕੱਟ ਕੇ ਆਇਆ ਹੈ ਤੇ ਇਸਦਾ ਲੜਕਾ ਗੁਰਚਰਨ ਸਿੰਘ ਸਾਢੇ 7 ਕਿਲੋਗ੍ਰਾਮ ਅਫੀਮ ਫੜੇ ਜਾਣ ਕਾਰਨ ਪਹਿਲਾਂ ਹੀ ਕਪੂਰਥਲਾ ਜੇਲ ਵਿਚ ਹੈ।