ਅਬੋਹਰ,  (ਰਹੇਜਾ)-  ਉਪਮੰਡਲ ਦੇ ਪਿੰਡ ਬਹਾਵਲਵਾਸੀ 'ਚ ਗਸ਼ਤ ਦੌਰਾਨ ਥਾਣਾ ਸਦਰ ਪੁਲਸ ਨੇ ਇਕ ਵਿਅਕਤੀ ਨੂੰ ਜ਼ਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ ਹੈ। ਏ.ਐੱਸ.ਆਈ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਨਾਕੇ ਦੌਰਾਨ ਬਹਾਵਲਵਾਸੀ ਰੋਡ 'ਤੇ ਪੈਦਲ ਆ ਰਹੇ ਨਿਸ਼ਾਨ ਸਿੰਘ ਪੁੱਤਰ ਗੱਜਨ ਸਿੰਘ ਵਾਸੀ ਨਵੀਂ ਆਬਾਦੀ ਵੱਡੀ ਪੌੜੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 2 ਜ਼ਿੰਦਾ ਕਾਰਤੂਸ 12 ਬੋਰ ਦੇ ਬਰਾਮਦ ਹੋਏ। ਪੁਲਸ ਨੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।