ਕੋਟ ਈਸੇ ਖਾਂ,(ਗਰੋਵਰ)-ਕੇਂਦਰ ਸਰਕਾਰ ਨੇ ਡੀਜ਼ਲ ਦਾ ਰੇਟ 5 ਰੁਪਏ ਤੇ ਸਾਲ ਵਿਚ ਸਿਰਫ 6 ਸਿਲੰਡਰਾਂ 'ਤੇ ਸਬਸਿਡੀ ਦੇਣ ਦਾ ਐਲਾਨ ਕਰਕੇ ਕਿਸਾਨਾਂ, ਟਰਾਂਸਪੋਰਟਰਾਂ ਤੇ ਆਮ ਲੋਕਾਂ 'ਤੇ ਬਹੁਤ ਜ਼ਿਆਦਾ ਬੋਝ ਪਾ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਸਮੇਂ-ਸਮੇਂ 'ਤੇ ਵਧਾਈਆਂ ਜਾ ਰਹੀਆਂ ਇਨ੍ਹਾਂ ਕੀਮਤਾਂ ਕਾਰਨ ਹਰ ਵਰਗ ਬਹੁਤ ਦੁਖੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁਖਤਿਆਰ ਸਿੰਘ ਰਾਜਾਂ ਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਹਲਕਾ ਧਰਮਕੋਟ ਦੇ ਧਾਰਮਿਕ ਵਿੰਗ ਦੇ ਇੰਚਾਰਜ ਜਸਵਿੰਦਰ ਸਿੰਘ ਸਿੱਧੂ, ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਇਨਸਾਨ ਇਸ ਮਹਿੰਗਾਈ ਦੇ ਯੁੱਗ ਵਿਚ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਜੀਵਨ ਬਤੀਤ ਕਰ ਰਿਹਾ ਹੈ ਤੇ ਕੇਂਦਰ ਸਰਕਾਰ ਵਲੋਂ ਚੁੱਕੇ ਇਸ ਕਦਮ ਨਾਲ ਆਮ ਕਿਸਾਨ ਦਾ ਕਚੂੰਬਰ ਨਿਕਲ    ਜਾਵਗਾ। ਇਸ ਲਈ ਕੇਂਦਰ ਸਰਕਾਰ ਇਸ ਕੀਤੇ ਵਾਧੇ ਨੂੰ ਵਾਪਸ ਲਵੇ ਤੇ ਹਰੇਕ ਸਿਲੰਡਰ 'ਤੇ ਸਬਸਿਡੀ ਦੇਵੇ।