ਸ੍ਰੀ ਮੁਕਤਸਰ ਸਾਹਿਬ, (ਬਾਂਸਲ)-ਅੱਜ ਪੀ. ਪੀ. ਪੀ. ਅਤੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਨੇੜਲੇ ਪਿੰਡ ਖੱਪਿਆਂਵਾਲੀ ਵਿਖੇ ਕਰੀਬ 16 ਪਰਿਵਾਰ ਹਲਕਾ ਇੰਚਾਰਜ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਿੰਡ ਸੋਹਨੇਵਾਲਾ ਦੇ ਸਰਪੰਚ ਸਤਵਿੰਦਰ ਸਿੰਘ ਸੱਤਾ ਅਤੇ ਪਿੰਡ ਕਬਰਵਾਲਾ ਦੇ ਗਿਆਨ ਸਿੰਘ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਵਿਚ ਸ਼ਾਮਲ ਹੋਏ ਮੁਖਤਿਆਰ ਸਿੰਘ ਪੰਚ, ਗੱਜਣ ਸਿੰਘ, ਲਖਵਿੰਦਰ ਸਿੰਘ, ਸੁਖਮੰਦਰ ਸਿੰਘ, ਬਲਵਿੰਦਰ ਸਿੰਘ, ਜੋਗਾ ਸਿੰਘ, ਬ੍ਰਿਜਰਾਜ ਸਿੰਘ, ਬੋਹੜ ਸਿੰਘ, ਮੇਜਰ ਸਿੰਘ, ਬਲਕਾਰ ਸਿੰਘ, ਵਿਰਸਾ ਸਿੰਘ, ਕਾਲਾ ਸਿੰਘ, ਬਿੰਦਰ ਸਿੰਘ ਅਤੇ ਬਾਬਾ ਚੰਨਣ ਸਿੰਘ, ਸਵਰਨ ਸਿੰਘ ਤੇ ਕੁਲਵੰਤ ਸਿੰਘ ਅਤੇ ਨੇੜਲੇ ਪਿੰਡ ਕੋਟਲੀ ਦੇਵਨ ਵਿਖੇ ਪੀ. ਪੀ. ਪੀ. ਦੇ 25 ਪਰਿਵਾਰ ਪਿੰਡ ਵਿਚ ਜਸਵਿੰਦਰ ਸਿੰਘ ਧੌਲਾ ਜਨਰਲ ਸਕੱਤਰ ਸੋਈ ਪੰਜਾਬ ਤੇ ਅਕਾਸ਼ਦੀਪ ਸਿੰਘ ਮਿੱਡੂ ਖੇੜਾ ਦੀ ਪ੍ਰੇਰਣਾ ਸਦਕਾ ਗੁਰਜੰਟ ਸਿੰਘ ਸਾਬਕਾ ਸਰਪੰਚ, ਸ਼ੇਰ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ, ਹਰਜੀਤ ਸਿੰਘ ਕਾਕਾ, ਬਲਤੇਜ ਸਿੰਘ, ਟੇਕ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਹਰਕਰਨ ਸਿੰਘ, ਸੁਲੱਖਣ ਸਿੰਘ, ਬਲਜੀਤ ਸਿੰਘ, ਹਮੀਰ ਸਿੰਘ, ਗੁਰਪਿਆਸ ਸਿੰਘ, ਗੁਰਦੇਵ ਸਿੰਘ, ਰਾਜਾ ਸਿੰਘ, ਹਰਚਰਨ ਸਿੰਘ, ਮੱਖਣ ਸਿੰਘ ਧਨੌਲਾ, ਤੇਜਾ ਸਿੰਘ ਧਨੌਲਾ, ਕੌਰ ਸਿੰਘ, ਚਾਨਣ ਸਿੰਘ, ਗੁਰਦੀਪ ਸਿੰਘ ਆਦਿ ਪਰਿਵਾਰਾਂ ਨੂੰ ਰੋਜ਼ੀ ਬਰਕੰਦੀ ਨੇ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਬਿੰਦਰ ਸਿੰਘ ਗੋਨਿਆਣਾ ਨਿੱਜੀ ਸਕੱਤਰ ਰੋਜ਼ੀ ਬਰਕੰਦੀ, ਹਰਪਾਲ ਸਿੰਘ ਬੇਦੀ ਐੱਮ. ਸੀ. ਤੇ ਬਲਰਾਜ ਸਿੰਘ ਗੁਲਾਬੇਵਾਲਾ ਆਦਿ ਵੀ ਮੌਜੂਦ ਸਨ।