ਜਲੰਧਰ,(ਪ੍ਰੀਤ)- ਬੀਤੀ ਰਾਤ ਚੋਰਾਂ ਨੇ ਬਸਤੀ ਪੀਰਦਾਦ ਰੋਡ 'ਤੇ ਸਥਿਤ ਚੌਧਰੀ ਮੋਬਾਈਲ ਹਾਊਸ ਵਿਖੇ ਸੰਨ੍ਹ ਲਾ ਕੇ ਹਜ਼ਾਰਾਂ ਦੇ ਮੋਬਾਈਲ ਚੋਰੀ ਕਰ ਲਏ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੌਧਰੀ ਮੋਬਾਈਲ ਹਾਊਸ ਦੇ ਮਾਲਕ ਸੁਧਾਕਰ ਚੌਧਰੀ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਸੀ ਅਤੇ ਦੁਕਾਨ ਦੀ ਕੰਧ ਟੁੱਟੀ ਹੋਈ ਸੀ। ਉਨ੍ਹਾਂ ਤੁਰੰਤ ਬਸਤੀ ਬਾਵਾ ਖੇਲ ਥਾਣਾ ਦੀ ਪੁਲਸ ਨੂੰ ਸੂਚਨਾ ਦਿੱਤੀ। ਚੋਰ ਦੁਕਾਨ 'ਚ ਸੰਨ੍ਹ ਲਾ ਕੇ 7 ਨਵੇਂ ਮੋਬਾਈਲ ਅਤੇ 25 ਪੁਰਾਣੇ ਮੋਬਾਈਲ ਫੋਨ ਅਤੇ ਹੋਰ ਇਲੈਕਟਰਾਨਿਕਸ ਦਾ ਸਾਮਾਨ ਚੋਰੀ ਕਰਕੇ ਲੈ ਗਏ।