ਨਵੀਂ ਦਿੱਲੀ—ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ 'ਬਰਫੀ' 'ਚ ਕਮਾਲ ਦੀ ਅਦਾਕਾਰੀ ਕੀਤੀ ਹੈ ਜਿਸ ਕਾਰਨ ਉਨ੍ਹਾਂ ਦੀ ਬਹੁਤ ਤਾਰੀਫ ਹੋ ਰਹੀ ਹੈ ਪਰ ਉਨ੍ਹਾਂ ਦੇ ਪਿਤਾ ਅਤੇ ਮੰਨੇ-ਪ੍ਰਮੰਨੇ ਅਦਾਕਾਰ ਰਿਸ਼ੀ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਣਬੀਰ ਦੀਆਂ ਫਿਲਮਾਂ ਪਸੰਦ ਨਹੀਂ ਹਨ। ਰਿਸ਼ੀ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਰਣਬੀਰ ਦੇ ਚੈਲੇਂਜਿੰਗ ਕਿਰਦਾਰਾਂ 'ਤੇ ਮਾਣ ਹੈ ਪਰ ਅਜੇ ਉਨ੍ਹਾਂ ਨੂੰ ਬੇਟੇ ਦੇ ਪ੍ਰਦਰਸ਼ਨ 'ਚ ਕੁਝ ਕਮੀਆਂ ਨਜ਼ਰ ਆਉਂਦੀਆਂ ਹਨ।
ਰਿਸ਼ੀ ਕਪੂਰ ਨੇ ਕਿਹਾ, ''ਮੈਨੂੰ ਮਾਣ ਹੈ ਕਿ ਉਹ ਚੁਣੌਤੀਆਂ ਨੂੰ ਸਵੀਕਾਰ ਕਰਦਾ ਹੈ ਪਰ ਮੈਨੂੰ ਇਕ ਅਦਾਕਾਰ ਦੇ ਤੌਰ 'ਤੇ ਰਣਬੀਰ ਦੀਆਂ ਫਿਲਮਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਮੈਨੂੰ ਉਸ 'ਚ ਕਮੀਆਂ ਦਿਖਾਈ ਦਿੰਦੀਆਂ ਹਨ।''
ਰਿਸ਼ੀ ਨੇ ਕਿਹਾ, ''ਉਹ ਆਪਣੇ ਫੈਸਲੇ ਖੁਦ ਲੈਂਦਾ ਹੈ ਅਤੇ ਅਸੀਂ ਕਦੇ ਉਸਦੇ ਫੈਸਲੇ 'ਚ ਦਖਲ ਨਹੀਂ ਦਿੰਦੇ। ਫਿਲਮਾਂ 'ਚ ਕੰਮ ਸ਼ੁਰੂ ਕਰਦੇ ਸਮੇਂ ਰਣਬੀਰ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਅਜਿਹੇ ਕਿਰਦਾਰ ਨਿਭਾਉਣਾ ਚਾਹੁੰਦਾ ਹੈ ਜੋ ਉਸਦੀ ਉਮਰ ਦੇ ਮੁੰਡੇ ਅਸਲੀ ਜੀਵਨ 'ਚ ਕਰਦੇ ਹੋਣਗੇ।''