ਸਾਸਾਰਾਮ- ਬਿਹਾਰ ਦੇ ਰੋਹਤਾਸ ਜ਼ਿਲੇ 'ਚ ਸ਼ਿਵ ਸਾਗਰ ਥਾਣਾ ਇਲਾਕੇ ਦੇ ਅਧੀਨ ਵੇਦਾ ਮੋੜ ਕੋਲ ਪੁਲਸ ਨੇ ਸ਼ੁੱਕਰਵਾਰ ਰਾਤ 2 ਔਰਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਅਤੇ ਇਕ ਕਿਲੋ ਗਾਂਜਾ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਵੇਦਾ ਮੋੜ ਕੋਲ ਕੀਤੀ ਗਈ ਛਾਪੇਮਾਰੀ 'ਚ ਸੁਨੀਤਾ ਦੇਵੀ ਅਤੇ ਮੰਜੂ ਦੇਵੀ ਨਾਂ ਦੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਅਤੇ ਇਕ ਕਿਲੋ ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਰਾਮਦ ਹੈਰੋਇਨ ਦਾ ਅੰਤਰਾਰਸ਼ਟਰੀ ਬਾਜ਼ਾਰ 'ਚ ਮੁੱਲ ਲੱਖਾਂ ਰੁਪਏ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਔਰਤਾਂ ਦਾ ਸੰਬੰਧ ਤਸਕਰ ਗਿਰੋਹ ਨਾਲ ਹੈ।