ਮਲੇਰਕੋਟਲਾ— ਸ਼ੁੱਕਰਵਾਰ ਨੂੰ ਫਾਜ਼ਿਲਕਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਇੱਥੋਂ ਦੇ ਇਕ ਡਾਕਟਰ ਦੇ ਲੜਕੇ ਦੀ ਜਾਨ ਬਕਸ਼ਣ ਬਦਲੇ ਫਿਰੌਤੀ ਮੰਗਣ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਫਿਰੌਤੀ ਨਾਲ ਗ੍ਰਿਫਤਾਰ ਕੀਤਾ। ਫੜੇ ਗਏ ਇਸ ਗਿਰੋਹ ਦੇ ਮੁੱਖੀ ਦੇ ਪਿਤਾ ਦੀ ਡਾਕਟਰ ਪਰਿਵਾਰ ਨਾਲ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ। ਇਸ ਮਾਮਲੇ 'ਚ ਐੱਸ. ਐੱਸ. ਪੀ. ਅਮਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ 'ਚ ਇਕ ਲੈਬਾਰਟਰੀ ਚਲਾ ਰਹੇ ਡਾਕਟਰ ਦੀਪਕ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ ਜਿਸ ਨਾਲ ਪੁਲਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਫਿਰੌਤੀ ਮੰਗਣ ਵਾਲਿਆਂ ਨੂੰ ਰੰਗੇ ਹੱਥੀ ਫੜਣ ਲਈ ਆਪਣਾ ਜਾਲ ਵਿਛਾਇਆ ਸੀ।