ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਸ਼ ਚੋਪੜਾ ਦੀ ਆਉਣ ਵਾਲੀ ਫਿਲਮ 'ਜਬ ਤੱਕ ਹੈ ਜਾਨ' 'ਚ ਆਪਣਾ ਲੁੱਕ ਬਹੁਤ ਪਸੰਦ ਹੈ, ਪਰ ਉਨ੍ਹਾਂ ਨੂੰ ਇਸ ਲੁੱਕ ਨੂੰ ਛੱਡਣਾ ਪਿਆ। ਸ਼ਾਹਰੁਖ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਉਹ ਆਪਣੀ ਦਾੜ੍ਹੀ ਨੂੰ ਬਹੁਤ ਪਿਆਰ ਕਰਨ ਲੱਗੇ ਸੀ, ਪਰ ਉਸ ਨੇ ਚੁੱਭਣਾ ਸ਼ੁਰੂ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਕਟਵਾਉਣੀ ਪਈ।
26 ਸਾਲਾ ਸ਼ਾਹਰੁਖ ਫਿਲਮ 'ਚ ਇਕ ਆਰਮੀ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ ਅਤੇ 2 ਅਦਾਕਾਰਾ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆਉਣਗੇ। ਸ਼ਾਹਰੁਖ ਨੇ ਹਾਲ ਹੀ 'ਚ ਲੱਦਾਖ ਅਤੇ ਕਸ਼ਮੀਰ 'ਚ ਫਿਲਮ ਦੀ ਸ਼ੂਟਿੰਗ ਕੀਤੀ ਸੀ।