ਝੰਡੀ ਵਾਲੀ ਕਾਰ ਲੈਣ ਲਈ ਵਿਧਾਇਕਾਂ 'ਚ ਲੱਗੀ ਦੌੜ

ਜਲੰਧਰ (ਲਾਭ ਸਿੰਘ ਸਿੱਧੂ)¸ਬਾਦਲ ਸਰਕਾਰ ਦੇ ਉਤੋੜਿਤੀ ਵੱਖ-ਵੱਖ ਝਮੇਲਿਆਂ 'ਚ ਫਸ ਰਹੇ ਮੰਤਰੀਆਂ ਦੇ ਅਸਤੀਫ਼ੇ ਦੇਣ ਨਾਲ ਮੰਤਰੀ ਮੰਡਲ 'ਚ ਖਾਲੀ ਹੋਏ ਤਿੰਨ ਅਹੁਦਿਆਂ ਲਈ ਅਕਾਲੀ ਦਲ ਦੇ ਵਿਧਾਇਕਾਂ 'ਚ ਝੰਡੀ ਵਾਲੀ ਕਾਰ ਹਾਸਿਲ ਕਰਨ ਦੀ ਹੋੜ ਲੱਗ ਗਈ ਹੈ। ਕੱਲ ਗੁਲਜ਼ਾਰ ਸਿੰਘ ਰਣੀਕੇ ਦੇ ਅਸਤੀਫ਼ਾ ਦੇਣ ਨਾਲ ਝੰਡੀ ਵਾਲੀ ਕਾਰ ਲੈਣ ਲਈ ਵਿਧਾਇਕਾਂ ਨੇ ਆਪੋ-ਆਪਣੇ ਘੋੜੇ ਭਜਾਉਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਪਿਛਲੇ 3-4 ਮਹੀਨਿਆਂ ਤੋਂ ਵਜ਼ਾਰਤ 'ਚ ਵਾਧੇ ਬਾਰੇ ਕੋਈ ਸਰਗਰਮੀ ਨਹੀਂ ਸੀ ਪਰ ਰਣੀਕੇ ਦੇ ਅਸਤੀਫ਼ੇ ਨਾਲ ਹੀ ਕਈ ਵਿਧਾਇਕਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ
ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਅੰਦਰਲੇ ਸੂਤਰਾਂ ਮੁਤਾਬਿਕ ਭਾਵੇਂ ਵਜ਼ਾਰਤ 'ਚ ਫਿਲਹਾਲ ਵਾਧੇ ਬਾਰੇ ਕੋਈ ਸੰਕੇਤ ਨਹੀਂ ਪਰ ਵਜ਼ਾਰਤ 'ਚ ਖਾਲੀ ਹੋਏ 3 ਮੰਤਰੀਆਂ ਦੇ ਮਹਿਕਮਿਆਂ ਦਾ ਬੋਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਪਿਆ ਹੈ। ਉਨ੍ਹਾਂ ਕੋਲ ਤਾਂ ਪਹਿਲਾਂ ਹੀ ਬਹੁਤ ਮਹੱਤਵਪੂਰਨ ਮਹਿਕਮੇ ਹਨ ਤੇ ਸਾਰੀ ਵਜ਼ਾਰਤ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਆਪਣਾ ਬੋਝ ਹਲਕਾ ਤਾਂ ਕਰਨਾ ਚਾਹੁੰਦੇ ਹਨ ਪਰ ਉਹ ਇਸ ਲਈ ਢੁਕਵੇਂ ਸਮੇਂ ਦੀ ਭਾਲ 'ਚ ਦੱਸੇ ਜਾਂਦੇ ਹਨ। ਭਾਰਤੀ ਸਿਆਸਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਦਿੱਲੀ ਦੀ ਸਿਆਸਤ 'ਚ ਵੀ ਵੱਡਾ ਅਸਰ-ਰਸੂਖ਼ ਹੈ।
ਦਿੱਲੀ 'ਚ ਵਜ਼ਾਰਤ ਭਾਵੇਂ ਯੂ. ਪੀ. ਏ. ਦੀ ਹੋਵੇ ਤੇ ਭਾਵੇਂ ਐੱਨ. ਡੀ. ਏ. ਦੀ, ਬਾਦਲ ਦਾ ਦੋਵਾਂ ਧਿਰਾਂ 'ਚ ਅਹਿਮ ਸਤਿਕਾਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤਾਂ ਉਨ੍ਹਾਂ ਸਾਹਮਣੇ ਗੱਲ ਕਰਨ ਤੋਂ ਵੀ ਹਿਚਕਚਾਉਂਦੇ ਹਨ, ਇਸ ਲਈ ਵਜ਼ਾਰਤ 'ਚ ਵਿਧਾਇਕਾਂ ਦੇ ਦਬਾਅ ਵਾਲੀ ਗੱਲ ਤਾਂ ਨੇੜੇ-ਤੇੜੇ ਵੀ ਨਹੀਂ ਢੁਕਦੀ।
ਸੂਤਰਾਂ ਅਨੁਸਾਰ ਜਿਨ੍ਹਾਂ ਵਿਧਾਇਕਾਂ ਦਾ ਵਜ਼ਾਰਤ 'ਚ ਵਾਧੇ ਸਮੇਂ ਦਾਅ ਲੱਗ ਸਕਦਾ ਹੈ, ਉਨ੍ਹਾਂ 'ਚ ਡਾ. ਦਲਜੀਤ ਸਿੰਘ ਚੀਮਾ, ਹਰੀ ਸਿੰਘ ਜ਼ੀਰਾ, ਵਿਰਸਾ ਸਿੰਘ ਵਲਟੋਹਾ, ਸੋਹਣ ਸਿੰਘ ਠੰਢਲ ਅਤੇ ਦੇਸ ਰਾਜ ਧੁੱਗਾ ਦੇ ਨਾਂ ਸਾਹਮਣੇ ਆਉਂਦੇ ਹਨ। ਗੁਲਜ਼ਾਰ ਸਿੰਘ ਰਣੀਕੇ ਦੀ ਥਾਂ 'ਤੇ ਦਲਿਤ ਕੋਟੇ 'ਚੋਂ ਸੋਹਣ ਸਿੰਘ ਠੰਢਲ ਤੇ ਦੇਸ ਰਾਜ ਧੁੱਗਾ 'ਤੇ ਗੁਣਾ ਪੈ ਸਕਦਾ ਹੈ। ਸੋਹਣ ਸਿੰਘ ਠੰਢਲ ਚੌਥੀ ਵਾਰ ਵਿਧਾਇਕ ਬਣੇ ਹਨ ਜਦੋਂ ਕਿ ਦੇਸ ਰਾਜ ਧੁੱਗਾ ਤੀਜੀ ਵਾਰ ਵਿਧਾਇਕ ਬਣੇ ਹਨ। ਇਸ ਸਮੇਂ ਦੋਵੇਂ ਹੀ ਮੁੱਖ ਪਾਰਲੀਮਾਨੀ ਸਕੱਤਰ ਹਨ।
ਡਾ. ਦਲਜੀਤ ਸਿੰਘ ਚੀਮਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਅਤਿ ਨਜ਼ਦੀਕੀਆਂ 'ਚੋਂ ਹਨ। ਉਨ੍ਹਾਂ ਦਾ ਨਾ ਸਿਰਫ਼ ਪਾਰਟੀ 'ਚ ਅਹਿਮ ਰੋਲ ਰਿਹਾ ਹੈ ਸਗੋਂ ਪਿਛਲੀ ਵਜ਼ਾਰਤ ਸਮੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਜਸੀ ਸਲਾਹਕਾਰ ਵਜੋਂ ਵੀ ਉਨ੍ਹਾਂ ਫਰਜ਼ ਨਿਭਾਏ ਅਤੇ ਇਸ ਅਹਿਮ ਅਹੁਦੇ 'ਤੇ ਹੁੰਦੇ ਹੋਏ ਉਨ੍ਹਾਂ 'ਤੇ ਕਦੇ ਉਂਗਲੀ ਨਹੀਂ ਉਠੀ।
ਕਈ ਵਾਰ ਵਿਧਾਇਕ ਬਣੇ ਹਰੀ ਸਿੰਘ ਜ਼ੀਰਾ ਸਭ ਤੋਂ ਸੀਨੀਅਰ ਐੱਮ. ਐੱਲ. ਏ. ਹਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਵੱਡੀ ਦੇਣ ਹੈ। ਨਰਮ ਸੁਭਾਅ ਦੇ ਮਾਲਕ ਹਰੀ ਸਿੰਘ ਜ਼ੀਰਾ ਬਾਦਲ ਪਰਿਵਾਰ ਦੀ ਗੁੱਡ ਬੁੱਕ 'ਚ ਹਨ। ਦੂਜੀ ਵਾਰੀ ਵਜ਼ਾਰਤ ਦੇ ਗਠਨ ਸਮੇਂ ਭਾਵੇਂ ਹਰੀ ਸਿੰਘ ਜ਼ੀਰਾ ਦਾ ਨਾਂ ਵਜ਼ਾਰਤ 'ਚ ਸ਼ਾਮਿਲ ਕਰਨ ਲਈ ਚਲਦਾ ਸੀ ਪਰ ਐਨ ਆਖਰੀ ਮੌਕੇ ਉਹ ਖੁੰਝ ਗਏ। ਇਸ ਵਾਰ ਹੁਣ ਵਜ਼ਾਰਤ 'ਚ ਵਾਧੇ ਸਮੇਂ ਉਨ੍ਹਾਂ ਦਾ ਦਾਅ ਲੱਗ ਸਕਦਾ ਹੈ ਕਿਉਂਕਿ ਉਹ ਸਭ ਤੋਂ ਸੀਨੀਅਰ ਹਨ।
Name :
Updated DateSep 18, 1:23 AM
badal sab ji chahe ina nu cara chhudke hawai jahaj ledio karvaoni ta tuhadi be izti hai eih lok q nahi samjhhde jis thali vich khande ne us vich hi thuki jade ne eihna tina nalo mahesh inder singh nihal singh wala nu de devo q ki eih aadmi bahut vadhia insan han plese ek vari baghe purane the vi mantri jaroor banao.Name :
Updated DateSep 18, 4:36 AM
Sohan singh thandal , ahahaha chitte the smuggler. Ehnu mantri bana dao, fer eh jail jau, post fer khali , fer ehdi jagah kise hor nu labheo.Name :
Updated DateSep 18, 6:22 AM
Iss hamaam Mai sabhi nangeName :
Updated DateSep 18, 11:13 AM
rajniti vich aa k eh supna ta hr mantri the hi hunda hai pr dukh ta udo hunda jdo eh mantri btti valiya cara lain to bad b jdo janta de supne pure krn di vari aundi a ta ena mntria kol time nhi hunda te shyd o eh b bhul jande hn k ohna nu eh cara divaun wali b eh janta hi hai.Name :
Updated DateSep 18, 11:29 AM
Car tan baadala de pairan nu hath la ke hiilnl hai