ਚੰਡੀਗੜ੍ਹ- ਇਥੋਂ ਦੇ ਸੈਕਟਰ-26  ਦੇ ਟਰਾਂਸਪੋਰਟ ਚੌਕ ਵਿਖੇ ਵੀਰਵਾਰ ਨੂੰ ਭਾਰਤ ਬੰਦ ਦੇ ਸੱਦੇ 'ਤੇ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਨੇ ਇਕ ਸ਼ਰਮਸਾਰ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਚੱਕਾ ਜਾਂਮ ਕਰ ਰਹੇ ਭਾਜਪਾ ਵਰਕਰਾਂ ਨੇ ਉਥੋਂ ਲੰਘ ਰਹੇ ਇਕ ਦੋਪਹੀਆ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਨੇ ਇਨਕਾਰ ਕੀਤਾ ਤਾਂ ਪਾਰਟੀ ਵਰਕਰਾਂ ਨੇ ਝੰਡੇ ਵਾਲੇ ਡੰਡੇ ਨਾਲ ਹੀ ਉਸ ਨਾਲ ਕੁੱਟਮਾਰ ਕੀਤੀ। ਮੌਕੇ 'ਤੇ ਮੌਜੂਦ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਬੁੱਤ ਬਣਕੇ ਸਾਰੀ ਘਟਨਾ ਨੂੰ ਵੇਖਦੀ ਰਹੀ।