ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ ਬਣਨ ਵਾਲੇ ਰੋਪ-ਵੇਅ ਨੂੰ ਕੇਂਦਰ ਦੀ ਹਰੀ ਝੰਡੀ

ਜਲੰਧਰ, (ਜੁਗਿੰਦਰ ਸੰਧੂ)- ਗੁਰਦੁਆਰਾ ਸ੍ਰੀ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ ਬਣਨ ਵਾਲੇ ਰੋਪ-ਵੇਅ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪ੍ਰਾਜੈਕਟ 'ਤੇ 75 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਆਵੇਗੀ ਅਤੇ ਇਹ 2014 ਵਿਚ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਰਿਸ਼ੀਕੇਸ਼ ਦੇ ਮੁੱਖ ਸੇਵਾਦਾਰ ਸ. ਦਰਸ਼ਨ ਸਿੰਘ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਰੋਪ-ਵੇਅ ਨਾਲ ਜੋੜਿਆ ਜਾਣਾ ਹੈ। ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਅਧੀਨ ਗੋਬਿੰਦ ਧਾਮ ਤੋਂ ਰੋਪ-ਵੇਅ ਚਾਲੂ ਹੋਵੇਗਾ, ਜਦੋਂ ਕਿ ਬਾਅਦ ਵਿਚ ਇਸ ਨੂੰ ਦੂਜੇ ਪੜਾਅ ਅਧੀਨ ਗੋਬਿੰਦ ਘਾਟ ਤੱਕ ਚਾਲੂ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਗੋਬਿੰਦ ਘਾਟ ਤੋਂ ਯਾਤਰੂਆਂ ਲਈ ਗੋਬਿੰਦ ਧਾਮ ਤੱਕ ਹੈਲੀਕਾਪਟਰ ਦੀ ਸਹੂਲਤ ਮੌਜੂਦ ਹੈ ਜਿਸ ਵਿਚ ਪ੍ਰਤੀ ਸਵਾਰੀ ਇਕ ਪਾਸੇ ਦੇ 3500 ਰੁਪਏ ਲੈ ਕੇ ਇਹ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਪਿੱਛੋਂ ਹੁਣ ਉਤਰਾਖੰਡ ਦੀ ਸਰਕਾਰ ਜਲਦੀ ਹੀ ਇਸ ਦਾ ਨਿਰਮਾਣ ਸ਼ੁਰੂ ਕਰਵਾ ਦੇਵੇਗੀ।
ਦਰਸ਼ਨ ਸਿੰਘ ਨੇ ਦੱਸਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਨਾਲ ਸੰਬੰਧਤ ਤਪੋ-ਭੂਮੀ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਲਈ ਹਰ ਸਾਲ 1 ਜੂਨ ਨੂੰ ਖੁੱਲ੍ਹਦੇ ਹਨ, ਜਦੋਂ ਕਿ 5 ਅਕਤੂਬਰ ਤਕ ਯਾਤਰਾ ਜਾਰੀ ਰਹਿੰਦੀ ਹੈ, ਇਸ ਦੌਰਾਨ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਗੁਰੂ ਚਰਨਾਂ ਵਿਚ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਯਾਤਰਾ ਮੁਕੰਮਲ ਹੋਣ ਵਿਚ 2 ਹਫਤੇ ਦੇ ਕਰੀਬ ਹੀ ਸਮਾਂ ਰਹਿ ਗਿਆ ਹੈ ਪਰ ਇਸ ਦੇ ਬਾਵਜੂਦ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।
Name :
Updated DateSep 21, 2:07 AM
Grateful to UPA Govt and Dr Manmohan Singh Ji.....Name :
Updated DateSep 21, 7:11 PM
good for UPA govt.Name :
Updated DateSep 21, 8:12 PM
ik changa kadam he. es nal uttrakhand (uk) di sarkar nu croran ruppe the faida howega. aur publik nu sahulat. jo jatraa 4 din vich hundi c hun 1 din vich ho jaegi.... vaheguru tera shukar he.Name :
Updated DateSep 21, 10:13 PM
MANMOHAN SINGH ji the dhanwaad hai , meri manmoahn singh ji di u p a sarkar nu niji benti hai ke oh ik changa udam tan kar rhi hai par je ih rop way di jgah france vang at adhunik chunbki metro lift nal bnaea jave tan os vich hemkunt sahib ji de darshana de shardalooan jiyada surakheyat honhge, ih hi taknik nainha devi rop way di jgah varti jave, kionke rop tutanh karn desh vich kyi hadse vapre hn, par je hun nvi takeeik nal phadh nal chuh ke bnayi france vargi lift metro hove tan changi girl hai, ih chhote dbba numa hai , ih bijli metro ati adhunik bakhter band lohe de pinjre numa marg vich chaldi hai chumbi taknik nal, so mere bhart di congress sarkar de ms singh president the changa uprala hai jo desh de pahdi khetarn de dharmik asthan di seva teht kayea kalp kar ke naksha hi badl devega,