ਸ੍ਰੀ ਗੋਇੰਦਵਾਲ ਸਾਹਿਬ, (ਪੰਛੀ)- ਸਥਾਨਕ ਕਸਬੇ ਵਿਖੇ ਪਿਛਲੇ ਸਮੇਂ ਤੋਂ ਸੀਵਰੇਜ ਦੀਆਂ ਪਾਈਪਾਂ ਨੂੰ ਵਿਛਾਉਣ ਦਾ ਕੰਮ ਚੱਲ ਰਿਹਾ ਸੀ, ਜਿਸ ਕਰਕੇ ਕਸਬੇ 'ਚ ਪੁੱਟ-ਪੁਟਾਈ ਕੀਤੀ ਗਈ। ਬੀਤੇ ਦਿਨੀਂ ਹੋਈਆਂ ਬਰਸਾਤਾਂ ਕਾਰਨ ਕਸਬੇ ਅੰਦਰ ਜ਼ਮੀਨ ਧੱਸਣ ਕਾਰਨ ਹੈਵੀ ਗੱਡੀਆਂ ਦਾ ਨੁਕਸਾਨ ਆਏ ਦਿਨ ਹੋ ਰਿਹਾ ਹੈ, ਜਿਸ ਤਹਿਤ ਅੱਜ ਗੁਰਦੁਆਰਾ ਬਾਊਲੀ ਸਾਹਿਬ ਦੇ ਮੇਨ ਬਾਜ਼ਾਰ ਵਿਖੇ ਰੇਤਾ ਦਾ ਭਰਿਆ ਟਰੱਕ ਜ਼ਮੀਨ ਵਿਚ ਧੱਸ ਗਿਆ ਅਤੇ ਪਲਟ ਗਿਆ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਬਾਜ਼ਾਰ 'ਚ ਭਾਰੀ ਇਕੱਠ ਹੋ ਗਿਆ ਅਤੇ ਲੋਕਾਂ ਨੇ ਬੜੀ ਸੂਝ-ਬੂਝ ਨਾਲ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਬਾਹਰ ਕੱਢਿਆ। ਇਸ ਮੌਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਸੂਚਨਾ ਮਿਲਣ 'ਤੇ ਉਹ ਵੀ ਮੌਕੇ 'ਤੇ ਪਹੁੰਚ ਗਈ। ਇਸ ਮੌਕੇ ਟਰੱਕ ਡਰਾਈਵਰ ਨੂੰ ਸੱਟਾਂ ਲੱਗਣ ਕਾਰਨ ਇਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਮੌਕੇ ਜੇ. ਸੀ. ਬੀ. ਦੀ ਮਦਦ ਨਾਲ ਟਰੱਕ ਨੂੰ ਪਾਸੇ ਕੀਤਾ ਗਿਆ।