ਪਠਾਨਕੋਟ (ਸ਼ਾਰਦਾ)-ਸਥਾਨਕ ਢਾਕੀ ਰੋਡ 'ਤੇ ਸਥਿਤ ਐਜੂਕੇਸ਼ਨਲ ਸਟੋਰ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਅੰਦਰ ਰੱਖਿਆ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਚੋਰਾਂ ਨੇ ਕੰਪਿਊਟਰ, ਪੈੱਨ, ਪੁਸਤਕਾਂ ਆਦਿ 'ਤੇ ਹੱਥ ਸਾਫ ਕੀਤੇ। ਇਸ ਸਬੰਧ ਵਿਚ ਸਟੋਰ ਮਾਲਕ ਸੁਮਿਤ ਨੇ ਦੱਸਿਆ ਕਿ ਚੋਰ ਲਗਭਗ 30 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡਵੀਜ਼ਨ ਨੰ. 2 ਦੇ ਮੁਖੀ ਕਪਿਲ ਕੌਸ਼ਲ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।