ਚੰਡੀਗੜ੍ਹ— ਵਿਸ਼ਵ ਕੱਪ 2011 ਦੇ ਨਾਇਕ ਅਤੇ ਕੈਂਸਰ ਨੂੰ ਮਾਤ ਦੇ ਕੇ ਮੈਦਾਨ 'ਤੇ ਵਾਪਸੀ ਕਰਨ ਵਾਲੇ ਯੁਵਰਾਜ ਸਿੰਘ ਆਪਣੇ ਪਿਤਾ ਅਤੇ ਸਾਬਕਾ ਕ੍ਰਿਕਟਰ ਅਤੇ ਬਾਅਦ 'ਚ ਅਭਿਨੇਤਾ ਬਣੇ ਯੋਗਰਾਜ ਸਿੰਘ 'ਤੇ ਕਿਤਾਬ ਲਿਖਣਗੇ। ਯੋਗਰਾਜ ਸਿੰਘ ਨੇ ਅੱਜ ਕਿਹ ਕਿ ਉਹ ਮੇਰੇ 'ਤੇ ਕਿਤਾਬ ਲਿਖ ਰਿਹਾ ਹੈ ਜਿਸਦਾ ਟਾਇਟਲ 'ਐਰੋਗੈਂਟ ਮਾਸਟਰ' ਹੈ। ਉਸ ਕਿਤਾਬ 'ਚ ਉਨ੍ਹਾਂ ਦਿਨਾਂ ਦੀਆਂ ਗੱਲਾਂ ਹਨ ਜੋ ਅਸੀਂ ਇਕੱਠੇ ਬਿਤਾਏ ਸਨ। ਇਨ੍ਹਾਂ 'ਚ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਹੈ ਜੋ ਅਸੀਂ ਦੋਵਾਂ ਨੇ ਨਾਲ ਗੁਜ਼ਾਰੀਆਂ ਸਨ। ਇਸ 'ਚ ਉਸਦੇ ਕ੍ਰਿਕਟਰ ਬਣਨ ਦੀ ਯਾਤਰਾ ਅਤੇ ਕੈਂਸਰ ਨਾਲ ਜੰਗ ਅਤੇ ਕਿਵੇਂ ਉਹ ਲੋਕਾਂ ਦੀਆਂ ਦੁਆਵਾਂ ਅਤੇ ਸਹਿਯੋਗ ਨਾਲ ਇਸ ਤੋਂ ਉਭਰਨ 'ਚ ਸਫਲ ਰਿਹਾ, ਦੀ ਕਹਾਣੀ ਹੈ।
ਯੋਗਰਾਤ ਤੋਂ ਜਦੋਂ ਕਿਤਾਬ ਦੇ ਟਾਇਟਲ ਬਾਰੇ ਪੁੱਛਿਆ ਗਿਆ ਤਾਂ ਉਹ ਸਿਰਫ ਹੱਸ ਦਿੱਤੇ। ਉਨ੍ਹਾਂ ਕਿਹਾ ਕਿ ਯੁਵਰਾਜ ਬਚਪਨ ਦੇ ਸਕੇਟਰ ਬਣਨਾ ਚਾਹੁੰਦੇ ਸੀ ਅਤੇ ਟੈਨਿਸ 'ਚ ਵੀ ਉਨ੍ਹਾਂ ਦੀ ਦਿਲਚਸਪੀ ਸੀ। ਪਰ ਮੈਂ ਚਾਹੁੰਦਾ ਸੀ ਕਿ ਉਹ ਚੰਗਾ ਕ੍ਰਿਕਟਰ ਬਣੇ ਅਤੇ ਫਿਰ ਮੈਂ ਉਸ ਨੂੰ ਉਸ ਢਾਂਚੇ 'ਚ ਢਾਲਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸਦਾ ਕ੍ਰਿਕਟ 'ਚ ਭਵਿੱਖ ਬਣ ਜਾਏਗਾ।
ਯੋਗਰਾਜ ਨੇ ਇਸਦੇ ਨਾਲ ਹੀ ਦੱਸਿਆ ਕਿ ਯੁਵਰਾਜ ਛੇਤੀ ਹੀ ਟੀ. ਵੀ. 'ਤੇ ਵੀ ਦਿਖੇਗਾ ਜਿਸ 'ਚ ਉਹ ਕੈਂਸਰ ਦੀ ਜੰਗ ਬਾਰੇ ਆਪਣੇ ਅਨੁਭਵ ਸਾਂਝੇ ਕਰੇਗਾ। ਇਸ ਖਤਰਨਾਕ ਬੀਮਾਰੀ ਦੇ ਨਾਲ ਆਪਣੇ ਬੇਟੇ ਦੀ ਜੰਗ 'ਚ ਉਨ੍ਹਾਂ ਕਿਹਾ ਕਿ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਇਸ ਨਾਲ ਯੁਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਮੈਂ ਇਹ ਵੀ ਚਾਹੁੰਦਾ ਹਾਂ ਕਿ ਉਹ ਸਵੇਰੇ ਉਠ ਕੇ ਪੂਜਾ-ਪਾਠ ਕਰੇ। ਯੋਗਰਾਜ ਖੁਦ ਵੀ ਇਕ ਕਿਤਾਬ ਲਿਖ ਰਹੇ ਹਨ ਜਿਸਦਾ ਟਾਇਟਲ 'ਮਾਈ ਲਾਸਟ ਡੇਜ' ਹੈ। ਇਸ 'ਚ ਉਨ੍ਹਾਂ ਦੇ ਜੀਵਨ ਦੀ ਯਾਤਰਾ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਅਨੁਭਵ ਸ਼ਾਮਲ ਹਨ।