ਸਿੰਗਾਪੁਰ - ਯੂਰੋ ਖੇਤਰ ਵਿਚ ਕਰਜ਼ਾ ਸੰਕਟ ਨੂੰ ਲੈ ਕੇ ਚਿੰਤਾ ਅਤੇ ਅਮਰੀਕਾ ਵਿਚ ਮੰਗ ਸਥਿਰ ਰਹਿਣ ਦੇ ਸੰਕੇਤ ਨਾਲ ਕੱਚੇ ਤੇਲ ਦੀ ਕੀਮਤ ਅੱਜ 7 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ। ਨਿਊਯਾਰਕ ਦਾ ਮੁੱਖ ਐਗਰੀਮੈਂਟ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ.ਟੀ.ਆਈ.) ਕਰੂਡ ਦੀ ਕੀਮਤ ਜੁਲਾਈ ਡਲਿਵਰੀ ਲਈ 33 ਸੇਂਟਸ ਘੱਟ ਕੇ 86.20 ਡਾਲਰ ਬੈਰਲ ਰਹੀ। ਉਥੇ ਬ੍ਰੇਂਟ ਨਾਰਥ ਸੀ ਕਰੂਡ ਦੀ ਕੀਮਤ ਜੁਲਾਈ ਡਲਿਵਰੀ ਲਈ 35 ਸੇਂਟਸ ਘੱਟ ਕੇ 101.52 ਡਾਲਰ ਬੈਰਲ ਰਹੀ। ਡਬਲਿਊ.ਟੀ.ਆਈ. ਕਰੂਡ ਦੀ ਕੀਮਤ ਕੱਲ 1.29 ਡਾਲਰ ਡਿੱਗ ਕੇ 86.53 ਡਾਲਰ ਬੈਰਲ ਰਹੀ, ਜਿਹੜੀ 20 ਜੂਨ 2011 ਦੇ ਬਾਅਦ ਹੇਠਲਾ ਪੱਧਰ ਹੈ। ਉਥੇ ਬ੍ਰੇਂਟ ਨਾਰਥ ਕਰੂਡ ਦੀ ਕੀਮਤ 1.60 ਡਾਲਰ ਘੱਟ ਕੇ 5 ਮਹੀਨਿਆਂ ਦੇ ਹੇਠਲੇ ਪੱਧਰ 101.87 'ਤੇ ਬੰਦ ਹੋਈ। ਬਾਰਕਲੇ ਕੈਪੀਟਲ ਨੇ ਬਿਆਨ ਵਿਚ ਕਿਹਾ ਕਿ ਯੂਰੋ ਖੇਤਰ ਵਿਚ ਕਰਜ਼ਾ ਸੰਕਟ ਨੂੰ ਲੈ ਕੇ ਚਿੰਤਾ ਅਤੇ ਅਮਰੀਕਾ ਵਿਚ ਮੰਗ ਸਥਿਰ ਰਹਿਣ ਨਾਲ ਤੇਲ ਦੀ ਕੀਮਤ 'ਤੇ ਅਸਰ ਪਿਆ।