ਜਲੰਧਰ ਦੇਹਾਤੀ ਪੁਲਿਸ ਨੇ ਡਰਗ ਤਸਕਰਾਂ ਦੇ ਇੱਕ ਅੰਤਰ ਰਾਸ਼ਟਰੀ ਗਰੋਹ ਦਾ ਭਾਂਡਾ ਫੋੜ ਕਰਦੇ ਹੋਏ ਇਨ੍ਹਾਂ ਦੇ ਕੱਬਜੇ ਚੋਂ ਦੋ ਸੌ ਕਰੋੜ ਰੂਪਏ ਦੀ ਸਿੰਥੈਟਿਕ ਡਰਗ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਮਰਾਲਾ ਵਿੱਚ ਇੱਕ ਘਰ ਵਿੱਚ ਮਾਰੇ ਗਏ ਛਾਪੇ ਦੋਰਾਨ 34 ਕਿੱਲੋ ਮੇਟਾ ਏਮ ਫੇਟਾ ਮਾਇਨ ਅਤੇ 19 ਕਿੱਲੋ ਏਫਿਡਰਿਨ ਦੀ ਬਰਾਮਦਗੀ ਹੋਈ ਹੈ, ਜਲੰਧਰ ਜੋਨ ਦੇ ਆਈ.ਜੀ. ਗੁਰਪ੍ਰੀਤ ਦੇਓ ਨੇ ਇੱਕ ਪੱਤਰਕਾਰ ਸੰਮਲੇਨ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਫੜੇ ਗਏ ਚਾਰ ਤਸਕਰਾਂ ਵਿੱਚੋਂ ਦੋ ਤਸਕਰ ਐਨ ਆਰ ਆਈ ਨੇ ।
ਇਸ ਗਰੋਹ ਦਾ ਮੁਖੀ ਰਾਜਾ ਕੰਧੋਲਾ ਨਾਮ ਦਾ ਐਨ ਆਰ ਆਈ ਦੱਸਿਆ ਜਾ ਰਿਹਾ ਹੈ , ਅਤੇ ਸਮਰਾਲਾ ਵਿੱਚ ਉਸੇ ਦੇ ਫ਼ਾਰਮ ਹਾਉਸ ਤੋਂ ਮਾਰੇ ਗਏ ਛਾਪੇ ਵਿੱਚ ਇਹ ਰਿਕਵਰੀ ਹੋਈ ਹੈ । ਪੁਲਿਸ ਨੇ ਆਰੋਪੀਆਂ ਤੋਂ ਇੱਕ ਆਈ ਟਵੇਂਟੀ ਅਤੇ ਇੱਕ ਪੋਲੋ ਗੱਡੀ ਵੀ ਬਰਾਮਦ ਕੀਤੀ ਹੈ । ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕੀ ਫੜੇ ਗਏ ਲੋਕ ਕਾਫ਼ੀ ਪੜੇ ਲਿਖੇ ਨੇ ਅਤੇ ਚੰਗੇ ਘਰਾਣੀਆਂ ਨਾਲ ਸੰਬੰਧ ਰੱਖਦੇ ਨੇ । ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਐ ਕੀ ਫੜੇ ਗਏ ਲੋਕ ਸਿਰਫ਼ ਐਸ਼ ਪਰਸਤੀ ਲਈ ਇਹ ਧੰਦਾ ਕਰਦੇ ਸਨ। ਗਰੋਹ ਦੇ ਮੁਖੀ ਦੇ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਵੀ ਫ਼ਾਰਮ ਹਾਉਸ ਨੇ... ਪੁਲਿਸ ਨੂੰ ਸ਼ੱਕ ਹੈ ਕੀ ਇੱਥੇ ਰੇਵ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੋਵੇਗਾ । ਪੁਲਿਸ ਫ਼ਿਲਹਾਲ ਗਰੋਹ ਦੇ ਮੁਖੀ ਰਾਜਾ ਕੰਧੋਲਾ ਦੀ ਤਲਾਸ਼ ਵਿੱਚ ਜੁਟੀ ਹੈ ।