ਚੰਡੀਗੜ੍ਹ— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪਾਰਟੀ ਵਰਕਰਾਂ ਨੂੰ ਲੋਕਲ ਬਾਡੀ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਬੰਧਨ ਦੇ ਗੁੰਡਾਰਾਜ ਦਾ ਸਾਹਮਣਾ ਕਰਨ 'ਤੇ ਵਧਾਈ ਦਿੱਤੀ। ਉਧਰ ਕੱਲ ਲਈ ਤਿਆਰ ਰਹਿਣ ਲਈ ਕਿਹਾ ਹੈ। ਕਿਉਂਕਿ ਅਕਾਲੀਆਂ ਵਲੋਂ ਨਗਰ ਨਿਗਮ ਚੋਣਾਂ ਦੌਰਾਨ ਵੀ ਉਸੇ ਗੁੰਡਾਗਰਦੀ ਨੂੰ ਅਪਣਾਏ ਜਾਣ ਦੀ ਪੂਰੀ ਸੰਭਾਵਨਾ ਹੈ।
ਉਨ੍ਹਾਂ ਨੇ ਅਕਾਲੀ ਤੇ ਭਾਜਪਾ ਨੂੰ ਕੱਲ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਕਰਨ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ ਤੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਉਸੇ ਢੰਗ ਤੇ ਤੇਜ਼ੀ ਨਾਲ ਉਨ੍ਹਾਂ ਨੂੰ ਪਲਟ ਕੇ ਜਵਾਬ ਦੇਵੇਗੀ। ਉਨ੍ਹਾਂ ਆਪਣੇ ਵਰਕਰਾਂ ਨੂੰ ਅਕਾਲੀਆਂ ਦੀ ਕਿਸੇ ਵੀ ਤਰ੍ਹਾਂ ਦੀ ਜ਼ਿਆਦਤੀ ਸਹਿਨ ਨਾ ਕਰਨ ਨੂੰ ਕਿਹਾ ਹੈ। ਜਿਨ੍ਹਾਂ ਦੇ ਇਕ ਵਾਰ ਦਾ ਜਵਾਬ ਉਹ ਦੋ ਵਾਰ ਦੇਣਗੇ। ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਹੈ ਕਿ ਅਕਾਲੀਗੁੰਡਾਰਾਜ ਤੇ ਝੂਠੇ ਕੇਸਾਂ ਦਾ ਸਾਹਮਣਾ ਕਰਨ ਵਾਲੇ ਪਾਰਟੀ ਵਰਕਰਾਂ ਦਾ ਪੀ. ਸੀ. ਸੀ. ਨਾ ਸਿਰਫ ਹਰ ਢੰਗ ਨਾਲ ਧਿਆਨ ਰੱਖੇਗੀ, ਸਗੋਂ ਲੋਕਤੰਤਰ ਨੂੰ ਬਚਾਉਣ ਦੀ ਦਿਸ਼ਾ 'ਚ ਇਸ ਸਾਹਸੀ ਅਤੇ ਬਹਾਦਰੀ ਲਈ ਵੀ ਸਨਮਾਨਤ ਕੀਤਾ ਜਾਏਗਾ। ਅਕਾਲੀਆਂ ਦੇ ਗੁੰਡਾਰਾਜ ਦੌਰਾਨ ਹਰ ਸਥਿਤੀ ਦਾ ਸਾਹਮਣਾ ਕਰਨ ਵਾਲੇ ਪਾਰਟੀ ਵਰਕਰਾਂ ਦੇ ਸਾਹਸ ਤੇ ਬਹਾਦੁਰੀ ਦਾ ਜ਼ਿਕਰ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਅਕਾਲੀਆਂ ਵਲੋਂ ਪੈਦਾ ਕੀਤੀ ਗਈ ਅਰਾਜਕਤਾ ਵਿਰੁੱਧ ਜਾ ਕੇ ਲੋਕਤੰਤਰ ਦੀ ਰੱਖਿਆ ਕਰਨ ਖਾਤਰ ਸਾਹਮਣੇ ਆਉਣ ਲਈ ਇਹ ਪ੍ਰਸ਼ੰਸਾ ਦੇ ਪਾਤਰ ਹਨ।