ਨਵੀਂ ਦਿੱਲੀ:¸ ਸਹਿਮਤੀ ਨਾਲ ਸੈਕਸ ਦੀ ਉਮਰ 'ਤੇ ਉੇਠੇ ਵਿਵਾਦ ਦਾ ਨਿਪਟਾਰਾ ਛੇਤੀ ਹੋ ਜਾਵੇਗਾ। ਤਮਾਮ ਵਿਰੋਧਾਂ ਤੇ ਦੋ ਅਦਾਲਤਾਂ ਦੇ ਫੈਸਲਿਆਂ ਦੇ ਬਾਵਜੂਦ ਸਰਕਾਰ ਯੌਨ ਸੰਬੰਧ ਬਣਾਉਣ ਲਈ ਸਹਿਮਤੀ ਦੀ ਉਮਰ 18 ਸਾਲ ਤੋਂ ਘੱਟ ਕਰਨ ਲਈ ਤਿਆਰ ਨਹੀਂ ਹੈ। ਸੈਕਸ 'ਤੇ ਕਾਨੂੰਨੀ ਉਮਰ ਲਈ ਵੱਖ-ਵੱਖ ਕਾਨੂੰਨਾਂ ਵਿਚ ਇਕਸਾਰਤਾ ਲਿਆਉਣ ਦੀ ਪ੍ਰਕਿਰਿਆ ਵਿਚ ਸਰਕਾਰ ਲੱਗ ਗਈ ਹੈ। ਸਰਕਾਰ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਯੌਨ ਅਪਰਾਧਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸੁਰੱਖਿਆ ਬਿੱਲ 2012 ਵਿਚ ਸਹਿਮਤੀ ਦੀ ਉਮਰ 18 ਸਾਲ ਹੀ ਰਹੇਗੀ, ਇਸ ਦਾ ਆਈ. ਪੀ. ਸੀ. ਨਾਲ ਟਕਰਾਅ ਨਾ ਹੋਵੇ, ਇਸ ਦੇ ਲਈ ਉਸ ਵਿਚ ਸੋਧ ਹੋਵੇਗੀ ਜਿਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਧਾਰਾ 376 (6) ਵਿਚ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਨੂੰ ਰੇਪ ਮੰਨਿਆ ਗਿਆ ਹੈ। ਭਾਵੇਂ ਇਸ ਦੇ ਲਈ ਲੜਕੀ ਦੀ ਸਹਿਮਤੀ ਹੋਵੇ। ਗ੍ਰਹਿ ਮੰਤਰਾਲਾ ਦੀ ਇਕ ਕਮੇਟੀ ਨੇ ਇਹ ਰੁਖ਼ ਯੌਨ ਅਪਰਾਧ ਸੁਰੱਖਿਆ ਬਿਲ 'ਤੇ ਬਣੀ ਸੰਸਦੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਅਪਣਾਇਆ। ਇਸ ਵਿਚ ਸੈਕਸ ਲਈ ਸਹਿਮਤੀ ਦੀ ਉਮਰ 18 ਸਾਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।