ਮੋਗਾ,(ਅਕਾਲੀਆਂ ਵਾਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਨੂੰ ਨਵੀਆਂ ਬੁਲੰਦੀਆਂ, ਵਧੀਆ ਪਾਲਸੀਆਂ ਕਰਕੇ ਅੱਜ ਹਰ ਪੰਜਾਬ ਵਾਸੀ ਦੇ ਸਿਰ ਵਿਕਾਸ ਹੀ ਵਿਕਾਸ ਦਾ ਮੁੱਦਾ ਭਾਰੂ ਹੁੰਦਾ ਨਜ਼ਰ ਆ ਰਿਹਾ ਹੈ, ਪੰਜਾਬ ਵਾਸੀ ਖੂੰਡੇ ਨਹੀਂ ਵਿਕਾਸ ਚਾਹੁੰਦੇ ਹਨ। ਪੰਜਾਬ ਦੇ ਹਰ ਇਕ ਵੋਟਰ ਨੂੰ ਪਤਾ ਲੱਗ ਗਿਆ ਹੈ ਕਿ ਖੂੰਡਿਆਂ ਨਾਲ ਮਾਹੌਲ ਤਾਂ ਖ਼ਰਾਬ ਹੋ ਸਕਦਾ ਹੈ, ਵਿਕਾਸ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਗੁਰਮੀਤ ਸਿੰਘ ਸਾਫੂਵਾਲਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਅਤੇ ਮਹਿੰਦਰ ਸਿੰਘ ਕੈਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਵਧੀਆ ਸੋਚ ਸਦਕਾ ਹੀ ਵੱਧ ਰਿਹਾ ਹੈ। ਕੇਂਦਰ ਦੀ ਕਾਂਗਰਸੀ ਸਰਕਾਰ ਦੇ ਪੰਜਾਬ ਨਾਲ ਵਿਤਕਰਾ ਕਰਨ ਦੇ ਬਾਵਜੂਦ ਅਕਾਲੀ-ਭਾਜਪਾ ਸਰਕਾਰ ਹਰ ਪੰਜਾਬ ਵਾਸੀ ਨੂੰ ਵਧੀਆ ਸੁੱਖ ਸਹੂਲਤਾਂ ਦੇਣ ਦੇ ਉਪਰਾਲੇ ਕਰ ਰਹੀ ਹੈ। ਹੁਣੇ-ਹੁਣੇ ਪੰਜਾਬ ਵਿਚ ਹੋਈਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿਚ ਪੰਜਾਬ ਵਾਸੀਆਂ ਨੇ ਹੂੰਝਾ ਫੇਰ ਜਿੱਤ ਦਿਵਾ ਕੇ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਕੰਮਾਂ 'ਤੇ ਮੋਹਰ ਲਾਈ ਹੈ। ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਲੰਢੇਕੇ ਚੇਅਰਮੈਨ ਮਾਰਕੀਟ ਕਮੇਟੀ, ਜਰਨੈਲ ਸਿੰਘ ਬਰਾੜ ਸੀਨੀ. ਮੀਤ ਪ੍ਰਧਾਨ ਅਕਾਲੀ ਦਲ ਜ਼ਿਲਾ ਮੋਗਾ, ਗੁਰਵਿੰਦਰ ਸਿੰਘ ਸਿੱਧੂ, ਬੂਟਾ ਸਿੰਘ ਜ਼ਿਲਾ ਮੀਤ ਪ੍ਰਧਾਨ ਐੱਸ. ਸੀ. ਵਿੰਗ ਆਦਿ ਹਾਜ਼ਰ ਸਨ।