ਪਾਤੜਾਂ,  (ਮੱਖਣ ਗੋਇਲ)-ਐੱਸ. ਐੱਸ. ਪੀ. ਪਟਿਆਲਾ ਗੁਰਪ੍ਰੀਤ ਸਿੰਘ ਗਿੱਲ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਸਿਟੀ ਇੰਚਾਰਜ ਪਾਤੜਾਂ ਸਾਹਿਬ ਸਿੰਘ ਵਿਰਕ ਸਮੇਤ ਪੁਲਸ ਪਾਰਟੀ ਭਗਤ ਸਿੰਘ ਚੌਕ ਵਿਖੇ ਪੈਦਲ ਗਸ਼ਤ ਕਰ ਰਹੇ ਸਨ ਤਾਂ ਗੱਡਾ ਸਟੈਂਡ ਨੇੜੇ ਇਕ ਪੈਦਲ ਆ ਰਹੇ ਮੋਨੇ ਵਿਅਕਤੀ ਨੂੰ ਸ਼ੱਕ ਪੈਣ 'ਤੇ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ 20 ਗ੍ਰਾਮ ਸਮੈਕ ਬਰਾਮਦ ਹੋਈ ਪੁਲਸ ਵਲੋਂ ਫੜੇ ਗਏ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਸਮਾਣਾ ਅਦਾਲਤ ਵਿਖੇ ਪੇਸ਼ ਕੀਤਾ ਗਿਆ ਹੈ।ਮੁਲਜ਼ਮ ਦੀ ਪਛਾਣ ਦਲੇਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਹਰਮਨ ਨਗਰ ਪਾਤੜਾਂ ਦੇ ਤੌਰ 'ਤੇ ਹੋਈ ਹੈ। ਇਸ ਸਬੰਧੀ ਸਿਟੀ ਇੰਚਾਰਜ ਸਾਹਿਬ ਸਿੰਘ ਵਿਰਕ ਨੇ ਕਿਹਾ ਕਿ ਨਸ਼ਿਆਂ ਖਿਲਾਫ ਉਨ੍ਹਾਂ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।