ਬਹੁਤ ਡਰਾਇਆ ਲੋਗੋ ਨੇ ਰਾਸਤੋਂ ਸੇ, ਹਮਨੇ ਹਿੰਮਤ ਕੀ, ਔਰ ਮੰਜ਼ਿਲ ਮਿਲ ਗਈ। ਅਜਿਹੀ ਹੀ ਕਹਾਣੀ ਹੈ ਫਿਰੋਜਪੁਰ ਦੇ ਵਸਨੀਕ ਬਾਵਾ ਸੁਰਜੀਤ ਸਿੰਘ ਭੱਲਾ ਦੀ ਜਿੰਨ੍ਹਾਂ ਕੋਲ ਪੁਰਾਤਣ ਸਮੇਂ ਦੀਆਂ ਡਾਕ ਟਿਕਟਾਂ ਹਨ। ਕਰੀਬ 62 ਸਾਲ ਦੀ ਉਮਰ ਵਾਲੇ ਸ. ਭੱਲਾ ਨਾਲ ਸਾਡੀ ਜਗਬਾਣੀ ਟੀਮ ਨੇ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਡਾਕ ਟਿਕਟਾਂ ਇੱਕਠੀਆਂ ਕਰਨ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਇਸ ਤਰ੍ਹਾਂ ਟਿਕਟਾਂ ਇੱਕਠੀਆਂ ਕਰਦੇ-ਕਰਦੇ ਅੱਜ ਉਨ੍ਹਾਂ ਕੋਲ ਕਰੀਬ 30 ਮੁਲਖਾਂ ਦੀਆਂ ਡਾਕ ਟਿਕਟਾਂ ਅਤੇ ਭਾਰਤ ਦੇ ਵੱਖ-ਵੱਖ ਸਮੇਂ ਦੀਆਂ ਡਾਕ ਟਿਕਟਾਂ ਹਨ।
ਸ. ਭੱਲਾ ਵੱਲੋਂ ਇੱਕਠੀਆਂ ਕੀਤੀਆਂ ਗਈਆਂ ਇਹ ਡਾਕ ਟਿਕਟਾਂ ਆਪਣੇ ਆਪ ਵਿਚ ਹੀ ਇਕ ਸਨਮਾਨ ਦੀ ਗੱਲ ਹੈ, ਪਰੰਤੂ ਫਿਰ ਵੀ ਸ. ਭੱਲਾ ਇਸ ਉਪਰਾਲੇ ਲਈ ਕਈ ਵਾਰ ਸਨਮਾਨਿਤ ਵੀ ਕੀਤੇ ਜਾ ਚੁੱਕੇ ਹਨ।
ਬਹਰਹਾਲ ਇਸ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਜੇ ਕੁਝ ਧਾਰ ਲੈਣ ਤਾਂ ਉਸਨੂੰ ਉਹ ਪੂਰਾ ਕਰ ਕੇ ਹੀ ਛਡਦੇ ਨੇ, ਸੁਰਜੀਤ ਸਿੰਘ ਭੱਲਾ ਇਕ ਮਿਸਾਲ ਹੈ। ਸਾਡੇ ਵਰਗੇ ਹੋਰ ਉਨ੍ਹਾਂ ਪੰਜਾਬੀਆਂ ਲਈ ਜੋ ਹਿੰਮਤ ਹਾਰ ਜਾਣ ਤਾਂ ਗਲਤ ਰਸਤਾ ਅਖਤਿਆਰ ਕਰ ਲੈਂਦੇ ਨੇ ਤੇ ਆਪਣੀਆਂ ਜਾਨਾਂ ਨੂੰ ਮੁਸ਼ਕਿਲ 'ਚ ਪਾ ਦੇਂਦੇ ਨੇ।