ਇਸਤਰੀ ਜਾਗ੍ਰਿਤੀ ਮੰਚ ਦੇ ਦਬਾਅ ਹੇਠਾਂ ਆ ਕੇ ਆਪਣਾ 15 ਸਾਲ ਦੀ ਕੁੜੀ ਦੇ ਗਾਣੇ ਦਾ ਵੀਡੀਓ ਵਾਪਸ ਲੈਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ 'ਤੇ ਸਮਾਜਿਕ ਤੌਰ 'ਤੇ ਕੀਤੇ ਗਏ ਹਮਲੇ ਦਾ ਕੋਈ ਅਸਰ ਨਹੀਂ ਹੋਇਆ ਹੈ। ਦਿਲਜੀਤ ਇੱਕ ਵਾਰ ਫਿਰ ਆਪਣੇ ਗਾਣੇ 'ਫੱਤੋ ਦੇ ਯਾਰ ਬੜੇ ਨੇ' ਨੂੰ ਲੈ ਕੇ ਵਿਵਾਦਾਂ 'ਚ ਹੈ। ਇਸਤਰੀ ਜਾਗ੍ਰਿਤੀ ਮੰਚ ਨੇ ਦਿਲਜੀਤ ਨੇ ਇਸ ਗਾਣੇ ਦੀ ਆਲੋਚਨਾ ਕੀਤੀ ਹੈ ਅਤੇ ਮੰਚ ਵਲੋਂ ਇਸ ਸੰਬੰਧੀ ਜਲੰਧਰ 'ਚ 25 ਜੂਨ ਨੂੰ ਪ੍ਰਸ਼ਾਸਨ ਨੂੰ ਮੈਮੋਰੈਂਡਮ ਦਿੱਤਾ ਜਾ ਰਿਹਾ ਹੈ। ਇਸਤਰੀ ਜਾਗ੍ਰਿਤੀ ਮੰਚ ਦਾ ਕਹਿਣਾ ਹੈ ਕਿ ਕਿਸੇ ਵੀ ਕੁੜੀ ਨੂੰ ਇਹ ਕਹਿਣਾ ਕਿ ਉਸਦੇ ਬੜੇ ਯਾਰ ਹਨ, ਬੜਾ ਘਟੀਆ ਕੰਮ ਹੈ।
ਇਹ ਪਹਿਲਾਂ ਮੌਕਾ ਨਹੀਂ ਹੈ ਜਦ ਦਿਲਜੀਤ ਆਪਣੇ ਗਾਣੇ ਨੂੰ ਲੈ ਕੇ ਕਿਸੇ ਵਿਵਾਦ 'ਚ ਫਸੇ ਹਨ। ਇਸ ਤੋਂ ਪਹਿਲਾਂ ਦਿਲਜੀਤ ਆਪਣੇ ਗਾਣੇ 'ਤੂੰ ਹਾਲੇ 15 ਸਾਲਾਂ ਤੋਂ ਘੱਟ ਸੋਹਣੀਏ' ਦੀ ਸ਼ਬਦਾਵਲੀ ਨੂੰ ਲੈ ਕੇ ਵਿਵਾਦ 'ਚ ਆਏ ਸਨ ਅਤੇ ਇਸਤਰੀ ਜਾਗ੍ਰਿਤੀ ਮੰਚ ਨੇ ਲੁਧਿਆਣਾ 'ਚ ਦਿਲਜੀਤ ਦੇ ਘਰ ਦੇ ਘਿਰਾਵ ਕੀਤਾ ਸੀ ਜਿਸ 'ਤੇ ਦਿਲਜੀਤ ਨੂੰ ਇਹ ਗਾਣਾ ਵਾਪਸ ਲੈਣਾ ਪਿਆ ਸੀ। ਦਿਲਜੀਤ ਅਤੇ ਵਿਵਾਦ ਦਾ ਚੋਲੀ-ਦਾਮਨ ਦਾ ਸਾਥ ਰਿਹਾ ਹੈ। ਆਪਣੇ ਇਸ ਗਾਣੇ ਤੋਂ ਪਹਿਲਾਂ ਦਿਲਜੀਤ ਯੂਟਿਊਬ 'ਤੇ ਪਾਈ ਇੱਕ ਵੀਡੀਓ ਕਾਰਨ ਵਿਵਾਦ 'ਚ ਫਸੇ ਸਨ ਜਿਸ 'ਚ ਦਿਲਜੀਤ 'ਤੇ ਆਪਣੇ ਸਰੋਤਿਆਂ ਨੂੰ ਹੀ ਫੇਸਬੁੱਕ ਦੇ ਡਾਕੀਏ ਕਹਿ ਕੇ ਸੰਬੋਧਨ ਕੀਤਾ ਸੀ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ 'ਤੇ ਦਿਲਜੀਤ ਨੂੰ ਸਰੋਤਿਆਂ ਦੇ ਭਾਰੀ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਅਸਲ 'ਚ ਇਹ ਸਾਰਾ ਮਾਮਲਾ ਦਿਲਜੀਤ ਦੇ ਅੰਮ੍ਰਿਤਸਰ 'ਚ ਕੀਤੇ ਗਏ ਇੱਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਡਿਗਣ ਕਾਰਨ ਸ਼ੁਰੂ ਹੋਇਆ ਸੀ ਜਿਸ ਦੀ ਵੀਡੀਓ ਇੱਕ ਸਰੋਤੇ ਨੇ ਯੂਟਿਊਬ 'ਤੇ ਪਾ ਦਿੱਤੀ ਸੀ ਜਿਸ ਦੇ ਜਵਾਬ 'ਚ ਦਿਲਜੀਤ ਨੇ ਫੇਸਬੁੱਕ ਦੀ ਵਰਤ ੋਕਰਨ ਵਾਲੇ ਆਪਣੇ ਸਰੋਤਿਆਂ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਸਨ।